ਪੰਨਾ:ਭੈਣ ਜੀ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਕੁਮਲਾ ਕੇ ਸੁਕਦਾ ਜਾ ਰਿਹਾ ਸੀ | ਜਿਸ ਤਰਾਂ ਇਕ ਤਾਜ਼ੇ ਖੁਸ਼ਬੋ ਵਾਲੇ ਫੁਲ ਨੂੰ ਖਿਜ਼ਾਂ ਨੇ ਆ ਘੇਰ ਲੀਤਾ ਹੋਵੇ । ਹੁਣ ਉਹ ਘਰ ਦੇ ਕੰਮ ਕਾਜ ਵੱਲ ਵੀ ਐਨੀ ਦਿਲਚਸਪੀ ਨਹੀਂ ਸੀ ਦੇਂਦੀ ਹੁੰਦੀ । ਇਹ ਠੀਕ ਹੈ ਕਿ ਉਸ ਦੇ ਦਿਲ ਵਿਚ ਹਾਲਾਂ ਵੀ ਹਰ ਇਕ ਦੀ ਦੇਖ ਭਾਲ ਤੇ ਹਰ ਇਕ ਦੀ ਖਿਦਮਤ ਕਰਨੀ ਤੇ ਹਰ ਨਾਲ ਉਨਸ ਰੱਖਣਾ ਇਹ ਨਹੀਂ ਸੀ ਘਟਿਆ । ਪਰ ਕੰਮ ਕਾਜ ਕਰਦਿਆਂ ਉਹ ਕਦੇ ਕਦੇ ਭੁਲ ਜਾਇਆ ਕਰਦੀ ਸੀ । ਉਹ ਆਪਣੇ ਵਲੋਂ ਤਾਂ ਬੜੀ ਕੋਸ਼ਸ਼ ਕਰਦੀ ਸੀ ਕਿ ਕਿਤੇ ਮੈਂ ਭੁਲ ਨਾ ਜਾਵਾਂ ਪਰ ਤਾਂ ਵੀ ਗਲਤੀ ਜਾਂ ਭੁਲ ਜਾਨ ਤੋਂ ਬਾਅਦ ਹੀ ਉਸਨੂੰ ਪਤਾ ਲਗਦਾ ਹੁੰਦਾ ਸੀ । ਕਿ ਮੈਂ ਭੁਲ ਗਈ ਹਾਂ ।

ਅੱਜ ਵੀ ਸਭ ਲੋਕ ਉਸ ਨੂੰ ਬੜੀ ਦੀਦੀ ਹੀ ਆਖਦੇ ਹਨ ਤੇ ਉਸੇ ਤਰ੍ਹਾਂ ਨਿਜ਼ ਵਾਂਗ ਉਸ ਦੇ ਘਰ ਬਾਹਰ ਖੜੇ ਸਵਾਲੀ ਆਪਣੀਆਂ ਮੰਗਾਂ ਪੂਰੀਆਂ ਕਰਕੇ ਉਸ ਨੂੰ ਸੌ ਸੌ ਅਸੀਸਾਂ ਦੇ ਵਾਪਸ ਜਾਂਦੇ ਹਨ। ਪਰ ਹੁਣ ਉਹ ਹਰੀ ਭਰੀ ਵੇਲ ਵਾਂਗ ਹੁਣ ਪ੍ਰਫੁਲਤ ਨਹੀਂ, ਸਰ ਸਬਜ਼ ਨਹੀਂ, ਉਸਦੇ ਦਰ ਦੇ ਸਵਾਲਿਆਂ ਨੂੰ ਕਦੀ ਕਦੀ ਇਹ ਡਰ ਜਿਹਾ ਪੈਦਾ ਹੋ ਜਾਂਦਾ ਹੈ ਕਿ ਕਿਤੇ ਇਹ ਸੋਹਣੀ ਤੇ ਨਾਜ਼ਕ ਜਿਹੀ ਵੇਲ--ਮੁਰਜਾ ਨਾ ਜਾਇ |

ਮਨੋਰਮਾਂ ਪਹਿਲੇ ਵਾਂਗ ਆਉਂਦੀ ਜਾਂਦੀ ਹੈ ਤੇ

੭੦.