ਪੰਨਾ:ਮਟਕ ਹੁਲਾਰੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏ ਉਪਬਨ, ਏ ਥਾਇ ਕਿ ਬਲਵਲ ਲਾਲਾ ਰੁਖ
ਇਸ ਬਲਬਲ ਦੇ ਗੀਤ ਕਿ ਸੁਣ ਸਣ ਖਿੜਾਂ ਮੈਂ,
ਸਹਣਾ ਇਹ ਸੰਗੀਤ ਵੇ ਦਿਲ ਮੇਰਾ ।
ਬੁਲਬੁਲ ਨੂੰ ਰਖ ਸ਼ਾਦ ਕਿ ਗਾਂਦੀ ਹੀ ਰਹੇ,
ਥਰਰਾਂਦੀ ਜਿਉਂ ਰਾਗ ਤੇ ਗਮਕਾਂ ਛੇੜਦੀ ।
ਕਦੀ ਨ ਵਿਛੜਾਂ ਹਾਇ ਮੈਂ ਉਸਦੀ ਛੋਹ ਤੋਂ ।
ਬਿਰਹਾ ਕਦੀ ਨ ਪਾਇ ਕਿ ਉਸ ਦੀਦਾਰ ਤੋਂ।
ਜੱਨਤ ਅਜੇ ਨਸੀਬ ਕਿ ਮੇਰੇ ਹੋਏ ਨਾ,
ਜੱਨਤ ਇਹ ਕਸ਼ਮੀਰ ਕਿ ਖੁੱਸੇ ਨਾ, ਅਜੇ,
ਮੇਰੀ ਲਾਲਾ-ਰੁੱਖ ਨ ਮੇਥੋਂ ਵਿੱਛੁੜੇ,
ਮੈਨੂੰ ਤੇ ਲਾਲਾ-ਰੁੱਖ ਉ ਬਖਸ਼ੀ ਰੱਖਣੀ !
'ਚਸ਼ਮੇ ਵਹਿਣ ਸ਼ਫਾਫ ਉ ਗਾਂਦੇ ਨੱਚਦੇ
‘ਚਲਣ ਫੁਹਾਰੇ ਸਾਫ ਕਿ ਰਾਗ ਅਲਾਪਦੇ,
ਛਾਵਾਂ ਦੇਣ ਚਨਾਰ ਪੰਘੜੇ ਝਟਦੇ,
ਨਾਖਾਂ ਲੁਚੇ ਸੇਉ ਮੇਵੇ ਝੂਮਦੇ,
ਰਸ ਅੰਗੂਰ ਅਮੇਉ ਉ ਵੇਲਾਂ ਤੋਂ ਝਰੇ,
ਸੂਰਜ ਚੰਦੇ ਨੂਰ ਕਿ ਤਾਰਨੋਂ ਚਾਨਣਾ,
ਮਿੱਠੀ ਪੌਣ ਠਰੂਰ ਹਿਮਾਲੇ ਦੀ ਜਈ,
ਪੰਛੀ ਰਾਗ ਸੁਨਾਣ ਕਲੋਲਾਂ ਕਰਨ ਤੇ

-੯੫-