ਸਮੱਗਰੀ 'ਤੇ ਜਾਓ

ਪੰਨਾ:ਮਟਕ ਹੁਲਾਰੇ.pdf/23

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਿੱਸੀ, ਹਕਾਰਤ ਨਾਲ ਲੱਲੀ ਨੂੰ ਕਿਹਾ: “ਜਾਹ ਵੰਡ ਦੇਹ ਸਾਰਾ ਆਂਢ ਗੁਆਂਢ ਖਾਏ।" ਲੱਲੀ ਨੇ ਸਾਕਾਂ ਦੇ ਘਰ ਘੱਲੀ, ਆਂਢ ਗੁਆਂਢ ਨੂੰ ਬੁਲਾਯਾ ਤੇ ਖੀਰ ਵਰਤਾਈ, ਸਭ ਨੇ ਖਾਧੀ, ਪਰ ਲੱਲੀ ਦੀ ਖੀਰ ਨਾ ਮੱਕੀ। ਲੋਕੀ ਹੈਰਾਨ ਸਨ, ਪਰ ਲੱਲੀ ਦੀ ਸੱਸ ਸੜ ਉੱਠੀ, ਨਾ ਤੱਕਿਆ, ਨਾ ਪੜਤਾਲਿਆ, ਤੇ ਜਦ ਲੱਲੀ ਆਇਆ:'ਆਂਢ ਗੁਆਂਢ ਬੀ ਖਾ ਗਏ ਹਨ, ਮਾਏ! ਖੀਰ ਬਚ ਰਹੀ ਹੈ', ਸੱਸ ਨੇ ਕਿਹਾ 'ਜਾਹ ਦਰਯਾ ਵਿਚ ਬਾਕੀ ਸੁੱਟ ਦੇਹ।' ਲੱਲੀ ਨੇ ਦਰਯਾ ਵਿਚ ਬਾਕੀ ਸੁੱਟ ਦੇਹ।' ਲੱਲੀ ਨੇ ਦਰਯਾ ਵਿਚ ਦੇਗਚਾ ਅਡੋਲ ਧਰ ਦਿਤਾ। ਇਹ ਦੇਗਚਾ ਤਰਦਾ ਤਰਦਾ ਉੱਥੇ ਜਾ ਠਹਿਕਿਆ ਜਿਥੇ ਨਦੀ ਕਿਨਾਰੇ ਲੱਲੀ ਦੇ ਪਿਤਾ ਜੀ ਬੈਠੇ ਬੰਦਗੀ ਕਰ ਰਹੇ ਸੇ। ਦੇਗਚਾ ਦੇਖਕੇ ਪਛਾਣਿਆ, ਸੋਚਿਆ ਤੇ ਘਰ ਆਕੇ ਪਤਾ ਕੀਤਾ ਤਾਂ ਉਸ ਗ਼ਰੀਬ ਪਿਉ ਨੂੰ ਪਤਾ ਲੱਗਾ, ਓਸ ਗੁੱਸਾ ਖਾਧਾ ਤੇ ਲੱਲੀ ਰੱਬ ਰਸੀਦਾ ਤਾਂ ਸੀ ਹੀ, ਬਾਪ ਨੇ ਮਿਹਰ ਵਿਚ ਆਕੇ ਹੋਰ ਰੰਗਣ ਚਾੜ੍ਹੀ, ਲੱਲੀ ਨੀਮ ਪਾਗਲ ਹੋ ਕਸ਼ਮੀਰ ਦੀਆਂ ਗਲੀਆਂ ਵਿਚ ਨੰਗੀ ਵਿਚਰਨ ਲਗੀ। ਇਕ ਦਿਨ ਕਹਿੰਦੇ ਹਨ ਕਿ ਲੱਲੀ ਇਕ ਤੰਦੂਰ ਤੇ ਗਈ ਤੇ ਕਿਹਾ, “ਮੈਨੂੰ ਕੱਜਣ ਦਿਓ!" ਨਾਨਬਾਈ ਨੇ ਕਿਹਾ: “ਲੱਲੀਏ ਤੈਨੂੰ ਕੀਹ ਕੱਜਣ ਦੀ ਲੋੜ?" ਪਰ ਲੱਲੀ ਨੇ, ਕਹਿੰਦੇ ਹਨ, ਫਿਰ ਉਸੇ ਦਿਨ ਬਸਤ੍ਰ ਪਹਿਨ ਲਏ। ਲੱਲੀ ਨਾਮੇ ਕਵਿਤਾ ਵਿਚ ਇਸ

੧੭