ਪੰਨਾ:ਮਟਕ ਹੁਲਾਰੇ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਮੀਂਡ ਥਰਕੇ ਖਿਚਿਆਂ

ਖਿਚ ਖਾ ਮੈਂ ਰੂਹ ਜੋ ਕੰਬੀ,-

ਹੁਸਨਾਂ ਦੇ ਰੰਗ ਲਹਿਰੇ

ਰਸ ਝੂਮ ਇਕ ਝੁਮਾਈ,

ਪੰਛੀ ਉਡਾਰ ਵਾਂਙੂ,

ਆਪੇ ਦੇ ਖੰਭ ਫੜਕੇ,

ਇਕ ਸ੍ਰੂਰ ਸਿਰ ਨੂੰ ਆਯਾ

ਇਕ ਤਾਰ ਸਿਰ ਝੁਮਾਈ !

ਪੁਛਯਾ ਅਸਾਂ: "ਹੇ ਸੁਹਣੀ!

ਤੂੰ ਆਪ ਸੁੰਦਰਤਾ ਹੈਂ,

"ਹੀਰੇ ਜੁਵਾਹਰ ਵਾਂਙੂ

ਟਿਕਦੀ ਹੈਂ ਕਿਉਂ ਤੂੰ ਨਾਹੀਂ ?

"ਪਰਬਤ ਖੜੇ ਸੁਹਾਵੇ

ਝੀਲਾਂ ਤੇ ਬਨ ਸਮੁੰਦਰ,

"ਕਾਇਮ ਇਨ੍ਹਾਂ ਦੀ ਸ਼ੋਭਾ

ਦਾਇਮ ਰਹੇ ਹੈ ਛਾਈ !"

ਬੋਲੀ ਓ ਥਰਥਰਾਂਦੀ

ਲਰਜ਼ੇ ਵਜੂਦ ਵਾਲੀ :-

-੪੦-