ਪੰਨਾ:ਮਟਕ ਹੁਲਾਰੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੌੜੀ ਨੇ ਇਕ ਮੁਠ ਭਰ ਲੀਤੀ,
ਇਸ ਵਿਚ ਕੀ ਕੀ ਆਇਆ
ਪਰਬਤ, ਟਿੱਬੇ ਅਤੇ ਕਰੇਵੇਂ
ਵਿਚ ਮੈਦਾਨ ਸਹਾਇਆ, ਚਸ਼ਮੇਂ, ਨਾਲੇ ਨਦੀਆਂ, ਝੀਲਾਂ
ਨਿੱਕੇ ਜਿਵੇਂ ਸਮੰਦਰ, ਠੰਢੀਆਂ ਛਾਵਾਂ, ਮਿਠੀਆਂ ਹਾਵਾਂ,
ਬਨ ਬਾਗਾਂ ਜਿਹੇ ਸੰਦਰ, ਬਰਫੀ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪਯਾਰੇ, ਅਰਸ਼ੀ ਨਾਲ ਨਜ਼ਾਰੇ ਆਏ
ਉਸ ਮੁੱਠੀ ਵਿਚ ਸਾਰੇ । ਸਹਣੀ ਨੇ ਅਸਮਾਨ ਖੜੋਕੇ .
ਧਰਤੀ ਵੱਲ ਤਕਾਕੇ, ਇਹ ਮੱਠੀ ਖੁਹਲੀ 'ਤੇ ਸਟਿਆ ।
ਸਭ ਕੁਛ ਹੇਠ ਕੇ। ਜਿਸ ਥਾਵੇਂ ਧਰਤੀ ਤੇ ਆ ਕੇ
ਇਹ ਮੁਠ ਡਿੱਗੀ ਸਾਰੀ, ਕਸ਼ਮੀਰ ਵਿਚ ਉਚੇਰੇ ਟਿੱਬਿਆਂ ਦੀਆਂ ਪੱਧਰਾਂ ਨੂੰ ਕਰੇਵਾਂ ਕਹਿੰਦੇ ਹਨ।