ਪੰਨਾ:ਮਨੁਖ ਦੀ ਵਾਰ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਤਾ ਪੱਤਾ ਫੋਲਿਆ, ਤੇ ਇਲਮ ਵਧਾਇਆ।
ਚੋਟ ਪਈ ਵਿਗਿਆਨ ਦੀ, ਗਿਰਜਾ ਥਰਰਾਇਆ।
ਔਗੁਣ ਜਾਂ ਅਗਿਆਨ ਨੂੰ, ਭੋਂ ਉੱਤੇ ਪਾਇਆ।
ਪਰ ਮੁਰਦੇ ਅਗਿਆਨ ਨੇ [1]*ਬਰੂਨੋ ਸੜਵਾਇਆ।
ਕੁਦਰਤ ਦੇ ਗੁਝ ਭੇਦ ਨੂੰ, ਵਿਗਿਆਨ ਸੁਝਾਇਆ।
ਗੁਣ ਨੂੰ ਵਧਦਾ ਦੇਖ ਕੇ, ਔਗੁਣ ਘਬਰਾਇਆ।
ਜਨਤਾ ਦੇ ਵਿਗਿਆਨ ਨੂੰ, ਗਿਰਜੇ ਪਛੜਾਇਆ।
ਜਿਉਂ ਸ਼ੂਦਰ ਨੂੰ ਪੰਡਿਤਾਂ, ਨਾ ਇਲਮ ਪੜ੍ਹਾਇਆ।
ਨਯੂਟਨ ਇਲਮ ਸਵਾਰਿਆ, ਆਕਾਸ਼ ਚੜ੍ਹਾਇਆ।
ਕਸ਼ਿਸ਼ ਦੱਸੀ ਧਰਤ ਦੀ, ਔਗੁਣ ਧੜਕਾਇਆ।

ਸ਼ੈਕਸਪੀਅਰ

ਮੁੜ ਜਾਗੇ ਸਾਹਿਤ ਨੂੰ, ਦਸਿਆ ਚਮਕਾ ਕੇ।
ਜਨਤਾ ਭਾਸ਼ਾ ਉਠੀਆਂ, ਲੇਟਿਨ ਨੂੰ ਢਾ ਕੇ।
ਉਠਿਆ ਨਾਟਕਕਾਰ ਇਕ, ਲੰਡਨ ਵਿਚ ਆ ਕੇ।
ਕੌਮ ਸਜਾਈ ਓਸ ਨੇ, ਸਾਹਿੱਤ ਫਬਾ ਕੇ।
ਕੀਤਾ ਨਾਟਕ ਹੁਨਰ ਦਾ, ਧੁਰ ਸਿਖਰ ਚੜ੍ਹਾ ਕੇ।
ਪਾਠਕ ਸੁਘੜ ਬਣਾਇਆ, ਅਨਭਵ ਸਮਝਾ ਕੇ।


  1. *ਜਿਸ ਨੇ ਸੂਰਜ ਗਿਰਦੇ ਧਰਤੀ ਭੌਂਦੀ ਸਿੱਧ ਕੀਤੀ ਤੇ ਇਹਨੂੰ ਜਾਦੂਗਰ ਕਹਿ ਕੇ ਸਾੜ ਦਿਤਾ।

੬੧.