ਪੰਨਾ:ਮਨੁਖ ਦੀ ਵਾਰ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਪੰਜਾਬੀ ਵਿਦਵਾਨ

ਸਤਿ ਵੀ ਸੋਭੇ ਇਲਮ ਤੋਂ, ਇਕ ਆਲਮ ਆਇਆ।
[1]*ਤੁਲਸੀ ਨੂੰ ਰਾਮਾਇਣ ਦਾ, ਉਹ ਭਾਵ ਸੁਣਾਇਆ।
ਜਿਹੜਾ ਚਿੱਤ ਵਿਚ ਸੀ ਨਹੀਂ, ਇਸ ਖੋਲ੍ਹ ਦਿਖਾਇਆ।
ਟੀਕਾ ਕਾਰ ਸਿਆਣਿਆਂ, ਸਿਰ ਚਰਣੀ ਪਾਇਆ।
ਸੰਤ ਸਿੰਘ ਵਰਿਆਮ ਨੇ, ਸੰਤੋਖ ਜਿਤਾਇਆ।
ਜਿਸ ਸਿੱਖੀ ਤੇ ਕਾਵਿ ਦਾ, ਸੂਰਜ ਚਮਕਾਇਆ।

ਮਨੁਖਤਾ ਲਈ ਪੰਜਾਬੀਆਂ ਦੇ ਜਤਨ

ਵਿਦਵਾਨਾਂ ਤੇ ਜੋਧਿਆਂ, ਪੰਜਾਬ ਉਠਾ ਕੇ।
ਅਮਨ ਵਸਾਇਆ ਦੇਸ ਤੇ, ਇਕ ਰਾਜ ਚਲਾ ਕੇ।
ਵਿਕਦਾ ਸਿੱਖ ਦਾ ਸੀਸ ਸੀ, ਜਿਸ ਥਾਂ ਤੇ ਆ ਕੇ।
ਮੋਮਨ ਕਾਜ਼ੀ ਥਾਪਿਆ, ਉਥੇ ਹੀ ਜਾ ਕੇ।
ਦਸਿਆ ਸ਼ੇਰ ਪੰਜਾਬ ਨੇ, ਇਉਂ ਵੈਰ ਮੁਕਾ ਕੇ।

  1. *ਭਾਈ ਸੰਤ ਸਿੰਘ ਗਿਆਨੀ ਨੇ ਰਾਮਾਇਣ ਦੀ ਸੁੰਦਰ ਵਿਆਖਿਆ ਕੀਤੀ ਹੈ। ਉਹਦਾ ਨਾਂ ਭਾਵ ਪ੍ਰਕਾਸ਼ਨੀ ਹੈ। ਭਾਈ ਸੰਤੋਖ ਸਿੰਘ ਨੇ ਇਨ੍ਹਾਂ ਤੋਂ ਵਿਦਿਆ ਲਈ ਸੀ।

੮੫.