ਪੰਨਾ:ਮਨੁਖ ਦੀ ਵਾਰ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਵੇਂ ਤੰਗ ਗ਼ਰੀਬ ਸਨ, ਪਰ ਅਮਨ ਦਿਖਾ ਕੇ।
ਸਾਹ ਦਵਾਇਆ ਵਤਨ ਨੂੰ, ਚਿਰ ਮਗਰੋਂ ਆ ਕੇ।

ਪੰਜਾਬ ਦਾ ਮੁੜ ਜਾਗਾ ਤੇ ਹਰਿਮੰਦਰ

ਕਸਬਾਂ ਅੱਖਾਂ ਖੋਲ੍ਹੀਆਂ, ਹੁਨਰਾਂ ਮੁਖ ਦੱਸਿਆ।
ਮੁਗ਼ਲ ਪਹਾੜੀ ਕਲਮ ਤੋਂ, ਵਖਰਾ ਮੀਂਹ ਵੱਸਿਆ।
ਹਰਿਮੰਦਰ ਵਿਚ ਹਾਲ ਤਕ, ਉਹ ਹੁਨਰ ਹੈ ਰੱਸਿਆ।
ਜਿਸ ਮੇਟੀ ਪੰਜਾਬ ਦੀ, ਬੇਹੁਨਰੀ ਮੱਸਿਆ।

ਮੁੜ ਜਾਗੇ ਦੇ ਕੁਝ ਮੁਸੱਵਰ, ਕਵੀ

ਮੁੜ ਜਾਗੇ ਪੰਜਾਬ ਤੇ, ਗੁਣ ਲਹਿਰ ਲਿਆਂਦੀ।
ਪਤ ਰੱਖੀ ਸੀ ਕਿਹਰ ਸਿੰਘ, ਕਿੰਨੇ ਹੁਨਰਾਂ ਦੀ।
ਮਹਿਕੀ ਮਹਿਕ [1]*ਕਪੂਰ ਦੇ, ਸਾਰੇ ਰੰਗਾਂ ਦੀ।
ਪੀੜ੍ਹੀ ਤੁਰੀ ਮੁਸੱਵਰਾਂ, ਹੈ ਰੂਪ ਵਟਾਂਦੀ।
 
ਮੁੜ ਜਾਗੇ ਪੰਜਾਬ ਦਾ, ਆ ਭਰਿਆ ਪਾਣੀ।
ਅਹਿਮਦ ਯਾਰ ਬਣਾ ਗਿਆ, ਕਵਿਤਾ ਨੂੰ ਰਾਣੀ।
ਕਾਦਰ ਖ਼ੂਬ ਧੁਮਾ ਗਿਆ, ਇਕ ਭਗਤ ਕਹਾਣੀ।
ਦਸੀ ਹਾਸ਼ਮ ਸ਼ਾਹ ਨੇ, ਸੱਸੀ ਨੂੰ ਲਾਣੀ।


  1. *ਮਹਾਂ ਚਿਤਰਕਾਰ ਭਾਈ ਕਪੂਰ ਸਿੰਘ।

੮੬.