ਇਹ ਵਰਕਾ ਤਸਦੀਕ ਕੀਤਾ ਗਿਆ ਏ
ਟੱਪੇ
ਏਥੇ ਪੱਤਣ ਮਲਾਹ ਕੋਈ ਨਾ।
ਦਿਲ ਦਰਿਆ 'ਚ ਡੁੱਬ ਜਾਹ,
ਏਥੇ ਦੂਸਰਾ ਰਾਹ ਕੋਈ ਨਾ।
ਮੈਨੂੰ ਅੰਬਰਾਂ ਨੇ ਅੱਜ ਦੱਸਿਆ।
ਚੰਨ ਤਾਰਾ ਜਦੋਂ ਨਾ ਚੜ੍ਹੇ,
ਉਦੋਂ ਧਰਤੀ ਤੇ ਹੋਏ ਮੱਸਿਆ।
ਹੁੰਦਾ ਮਾਣ ਭਰਾਵਾਂ ਦਾ।
ਜਿੱਥੇ ਚਾਰ ਦਿਲ ਮਿਲਦੇ,
ਰੰਗ ਗੂੜ੍ਹਾ ਹੋਏ ਚਾਵਾਂ ਦਾ।
ਭਾਵੇਂ ਹੋਏ ਪਰਦੇਸੀ ਆਂ।
ਉੱਤੋਂ ਉੱਤੋਂ 'ਸਾਹਿਬ' ਦਿਸਦੇ,
ਅੰਦਰੋਂ ਤਾਂ ਦੇਸੀ ਆਂ।
ਖੰਭ ਖੁੱਸ ਚੱਲੇ ਚਾਵਾਂ ਦੇ।
ਘੜੀਆਂ ਤੋਂ ਪਹਿਲਾਂ ਜਾਗੀਏ,
ਅਸੀਂ ਛਿੰਦੇ ਪੁੱਤ ਮਾਵਾਂ ਦੇ।
ਡਗਾ ਢੋਲ ਉੱਤੇ ਲਾ ਢੋਲੀਆ।
ਸਾਡੇ 'ਚੋਂ ਪੰਜਾਬ ਨਾ ਮਰੇ,
ਤੂੰ ਹਲੂਣ ਕੇ ਜਗਾ ਢੋਲੀਆ।
ਮਨ ਤੰਦੂਰ/ 52