ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਧੀ ਰਾਤੇ ਜਦ ਕੋਈ ਤਾਰਾ ਟੁੱਟੇ ਤਾਂ।
ਮੈਨੂੰ ਜਾਪੇ ਮੈਂ ਹੀ ਕਿਤਿਓਂ ਤਿੜਕ ਗਿਆਂ।

ਖਾਂਦੀ ਖਾਂਦੀ ਰਾਤ ਮੈਨੂੰ ਖਾ ਜਾਏਗੀ,
ਅੱਖ ਪਲਕ 'ਚ ਦੇਖ ਮੈਂ ਕਿੰਨਾ ਬਦਲ ਗਿਆਂ।

ਜਿਸ ਨੂੰ ਰੋਜ਼ ਉਡੀਕਦੇ ਹਾਂ ਦਿਨ ਚੜ੍ਹਦੇ ਤੋਂ,
ਢਿੱਲਾ ਜੇਹਾ ਮੂੰਹ ਲੈ ਆਉਂਦੈ ਦਿਨ ਢਲਿਆਂ।

ਮੱਥੇ ਵਿਚਲੀ ਭੁੱਖ ਜਹੀ ਤੜਫਾਉਂਦੀ ਹੈ,
ਸੌਂ ਜਾਵੇਗੀ ਇਕ ਅੱਧ ਬੁਰਕੀ ਦੇ ਮਿਲਿਆਂ।

ਰਾਹਾਂ ਦੇ ਵਿਚ ਖ਼ੁਰ ਚੱਲਿਆ ਸੀ ਮੇਰਾ ਤਨ,
ਤੈਨੂੰ ਚੇਤੇ ਕਰਕੇ ਏਨਾ ਵੀ ਬਚਿਆਂ।

ਕਦੇ ਕਦੇ ਇਹ ਅਣਖ਼ ਜਹੀ ਤੰਗ ਕਰਦੀ ਏ,
ਆਪਣੀ ਜਾਚੇ ਭਾਵੇਂ ਕਿੰਨਾ ਸੁਧਰ ਗਿਆਂ।

ਉਹਨੂੰ ਜੇਕਰ ਮੇਟ ਸਕੇਂ ਤਾਂ ਮੇਟ ਲਵੀਂ,
ਮੈਂ ਜਿਹੜੇ ਵਰਕੇ ਦਾ ਗੂੜ੍ਹਾ ਅੱਖਰ ਹਾਂ।

ਉਸ ਦਾ ਕੰਮ ਹੈ ਬਲਣਾ ਉਸ ਨੂੰ ਬਲਣ ਦਿਉ,
ਉਹ ਤਾਂ ਸੂਰਜ ਹੈ ਮੈਂ ਸੂਰਜ ਥੋਹੜਾ ਹਾਂ।

44- ਮਨ ਦੇ ਬੂਹੇ ਬਾਰੀਆਂ