ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਦੋਂ ਪੰਛੀ ਪਰਾਂ ਨੂੰ ਤੋਲਦਾ ਹੈ।
ਮੇਰੇ ਸਾਹਾਂ ’ਚ ਮਿਸ਼ਰੀ ਘੋਲਦਾ ਹੈ।

ਗੁਆਚੀ ਮਹਿਕ ਸੁੱਚੇ ਰਿਸ਼ਤਿਆਂ ਦੀ,
ਮੇਰਾ ਮਨ ਮਾਰੂਥਲ 'ਚੋਂ ਟੋਲਦਾ ਹੈ।

ਸਣੇ ਤਰਕਸ਼ ਸਮੇਂ ਨੇ ਮਾਰਿਆ ਹਾਂ,
ਮੇਰੇ ਅੰਦਰ ਦਾ ਮਿਰਜ਼ਾ ਬੋਲਦਾ ਹੈ।

ਬੜਾ ਭੋਲਾ ਹੈ ਮਨ ਜੋ ਏਸ ਯੁਗ 'ਚ,
ਥਲਾਂ 'ਚੋਂ ਮਹਿਕ ਸੁੱਚੀ ਟੋਲਦਾ ਹੈ।

ਜਦੋਂ ਵੀ ਫੋਲਦਾ ਹਾਂ ਖ਼ਤ ਪੁਰਾਣੇ,
ਕਲੇਜਾ ਪਾਰੇ ਵਾਂਗੂੰ ਡੋਲਦਾ ਹੈ।

ਅਰਸ਼ ਵਿਚ ਡਾਰ ਤੱਕ ਮੁਰਗਾਬੀਆਂ ਦੀ,
ਕੋਈ ਰੇਤੇ 'ਚੋਂ ਪੈੜਾਂ ਟੋਲਦਾ ਹੈ।

ਮਨ ਦੇ ਬੂਹੇ ਬਾਰੀਆਂ-63