ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਲਝ ਗਿਆ ਹੈ ਤਾਣਾ ਬਾਣਾ।
ਸਮਝ ਨ ਆਵੇ ਕਿੱਧਰ ਜਾਣਾ।

ਡੱਡੀਆਂ ਮੱਛੀਆਂ ਖਾਵੇ ਬਗਲਾ,
ਅੱਖਾਂ ਮੀਟ ਕੇ ਬੀਬਾ ਰਾਣਾ।

ਚੋਰ-ਉਚੱਕੇ ਬੁੱਲੇ ਲੁੱਟਣ,
ਹਰ ਕੁਰਸੀ ਨੂੰ ਕਰਕੇ ਕਾਣਾ।

ਡਾਢਿਆਂ ਅੱਗੇ ਜ਼ੋਰ ਨਾ ਚੱਲੇ,
ਇਹੀ ਹੁੰਦੈ ਰੱਬ ਦਾ ਭਾਣਾ।

ਜਾਬਰ ਦੀ ਚੱਕੀ ਵਿਚ ਸਾਡਾ,
ਪਿਸ ਚੱਲਿਆ ਹੈ ਦਾਣਾ ਦਾਣਾ।

ਰੋਜ਼ ਮੁਖੌਟੇ ਬਦਲ ਬਦਲ ਕੇ,
ਰਾਜ ਕਰੇ ਹਿਟਲਰ ਦਾ ਲਾਣਾ।

ਮਨ ਦੀ ਕਾਲਖ ਲੁਕਦੀ ਨਾਹੀਂ,
ਭਾਵੇਂ ਪਹਿਨੋ ਚਿੱਟਾ ਬਾਣਾ।

72-ਮਨ ਦੇ ਬੂਹੇ ਬਾਰੀਆਂ