ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

148

ਲਹਿੰਦਾ ਗਿਆ, ਤਾਂ ਬੀ ਇਕ ਦੋ ਥਾਂ ਓਹ ਦੇ ਪੈਰ ਤਿਲਕੇ, ਤਦ ਮੈਂ ਸੁਪਨੇ ਵਿਚ ਡਿੱਠਾ ਭਈ ਜਾਂ ਮਸੀਹੀ ਪਹਾੜ ਦੇ ਹਿਠਾਂ ਪਹੁੰਚ ਗਿਆ ਤਾਂ ਓਹਦੇ ਪਿਆਰੇ ਮਿਤ੍ਰਾਂ ਨੈ ਉਹਨੂੰ ਕੁਛ ਭੋਜਨ ਅਤੇ ਬੋਤਲ ਦਾਖਰਸ ਦੀ ਨਾਲੇ ਕੁਛ ਸਾਉਗੀ ਮੇਵਾ ਦੇਕੇ ਵਿਦਾ ਕੀਤਾ, ਅਤੇ ਓਨ ਆਪਣਾ ਰਾਹ ਫੜਿਆ, ਪਰ ਹੁਣ ਇਸ ਅਧੀਨਤਾ ਦੀ ਦੂਣ ਵਿਚ ਪਹੁੰਚ ਕੇ ਵਿਚਾਰਾ ਮਸੀਹੀ ਬੜੀ ਔਕੜ ਵਿਖੇ ਆ ਗਿਆ,ਕਿੰਉਂਜੋ ਥੋਹੜੀ ਦੂਰ ਅੱਗੇ ਵੱਧ ਕੇ ਉਹ ਨੈ ਇਕ ਅਪਵਿਤ੍ਰ ਰਾਖਸ ਨੂੰ ਆਪਣੀ ਵੱਲ ਆਉਂਦੇ ਡਿੱਠਾ, ਉਸ ਦਾ ਨਾਉਂ ਨਾਸ ਕਰਨ ਵਾਲਾ ਸੀ, ਤਾਂ ਮਸੀਹੀ ਓਦਰ ਗਿਆ, ਅਤੇ ਆਪਣੇ ਚਿੱਤ ਵਿੱਚ ਵਿਚਾਰਨ ਲੱਗਾ, ਜੋ ਮੈਂ ਕੀ ਕਰਾਂ ਮੈਂ ਪਿਛਾਂਹ ਮੁੜ ਜਾਵਾਂ, ਕਿ ਅਗੇ ਵਧਾਂ ਕਿ ਏਥੇ ਹੀ ਖੜਾ ਰਹਾਂ, ਤਾਂ ਉਹ ਨੂੰ ਚੇਤਾ ਆਯਾ, ਜੋ ਮੇਰੀ ਪਿਠ ਦੇ ਲਈ ਕੋਈ ਅੜਤਲਾ ਨਹੀ ਹੈ, ਜੇ ਮੁੜਕੇ ਮੈਂ ਆਪਣੀ ਪਿੱਠ ਉਸ ਨੂੰ ਵਿਖਾਈ, ਤਾਂ ਉਸ ਨੂੰ ਬੜਾ ਸੁਖਾਲਾ ਦਾਓ ਹੱਥ ਆ ਜਾਵੇਗਾ, ਜੋ ਆਪਣੇ