ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

176

ਲੰਘਣਾ ਸੀ, ਉਹ ਦੇ ਨਾਲੋਂ ਅਤ ਡਰਾਉਣਾ ਪਰਗਟ ਹੋਯਾ, ਕਿੰਉਂਕਿ ਜਿੱਥੇ ਓਹ ਹੁਣ ਖਲੋਤਾ ਸੀ, ਉਥੋਂ ਲੈਕੇ ਪਾਰਲੇ ਸਿਰੇ ਤੋੜੀ ਓਹ ਦੂਣ ਇਕ ਪਾਸੇ ਫਾਹੀਆਂ ਅਤੇ ਜਾਲਾਂ ਅਤੇ ਉਲਝਾਵਾਂ ਨਾਲ ਅਤੇ ਦੂਏ ਪਾਸੇ ਟੋਇਆਂ, ਅਤੇ ਖੰਡਾਂ ਅਰ ਖੁਭਣਾਂ ਨਾਲ ਅਜਿਹਾ ਭਰਿਆ ਰੋਯਾ ਸੀ, ਭਈ ਜੇ ਹੁਣ ਅਨੇਰਾ ਹੁੰਦਾ ਜਿਹਾ ਕੁ ਅੱਗੇ ਸੀ, ਤਾਂ ਭਾਵੇਂ ਉਹਦੀਆਂ ਸਹੰਸ੍ਰ ਜਿੰਦਾਂ ਹੁੰਦੀਆਂ, ਤਾਂ ਬੀ ਓਹ ਨਸਟ ਹੋ ਜਾਂਦੀਆਂ, ਪਰ ਹੁਣ ਸੂਰਜ ਚੜ੍ਹਦਾ ਆਉਂਦਾ ਹੈ। ਇਸ ਲਈ ਓਹ ਨੈ ਭਗਵਾਨ ਦੀ ਵਲ ਧਿਆਨ ਕਰਕੇ ਆਖਿਆ ਭਈ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਾਨਣ ਦਿੰਦਾ ਹੈ, ਅਤੇ ਉਸ ਦੇ ਚਾਨਣ ਨਾਲ ਮੈਂ ਅਨੇਰੇ ਵਿਚ ਤੁਰਦਾ ਹਾਂ (ਅਯੂਬ ਦੀ ਪੋਥੀ ੨੯ ਕਾਂਡ ੩ ਪੌੜੀ) ਗੱਲ ਕਾਹਦੀ ਓਹ ਇਸੇ ਚਾਨਣ ਵਿਚ ਦੂਣ ਦੇ ਸਿਰੇ ਤਕ ਪੁੱਜ ਪਿਆ, ਫਿਰ ਮੈਂ ਸੁਪਨੇ ਵਿਚ ਡਿੱਠਾ ਜੋ ਇਸ ਦੂਣ ਦੇ ਸਿਰੇ ਪੁਰ ਲਹੂ ਹੱਡੀਆਂ ਅਤੇ ਸੁਆਹ, ਅਤੇ ਮਨੁਖਾਂ ਦੀਆਂ