ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
178
ਨਿਰਬਲ ਅਤੇ ਢਿੱਲਾ ਹੋ ਗਿਆ ਹੈ, ਜੋ ਆਪਣੀ ਗੁਫਾ ਦੇ ਮੂੰਹ ਉੱਤੇ ਬੈਠਕੇ ਜਾਤ੍ਰੀਆਂ ਪੁਰ ਹੱਸਣ, ਅਤੇ ਨਿਰਾਸ ਹੋਕੇ ਆਪਣੇ ਨਹੂੰ ਚੋਭਣ ਤੋਂ ਬਾਝ ਹੋਰ ਉਸ ਤੋਂ ਕੁਛ ਨਹੀਂ ਬਣ ਸਕਦਾ ਸੀ, ਕਿਉਂਕਿ ਓਹ ਉਨਾਂ ਦੇ ਨੇੜੇ ਨਹੀਂ ਆ ਸਕਦਾ ਸੀ, ਸੋ ਮੈਂ ਵੇਖਿਆ ਜੋ ਮਸੀਹੀ ਆਪਣੇ ਰਾਹ ਤੁਰਿਆ ਗਿਆ, ਪਰ ਓਹ ਉਸ ਬੁੱਢੇ ਥੋਂ, ਜੋ ਗੁਫਾ ਦੇ ਮੂੰਹ ਉੱਤੇ ਬੈਠਾ ਹੋਯਾ ਸੀ ਹੱਕਾ ਬੱਕਾ ਰਹਿ ਗਿਆ। ਨਿਜ ਕਰਕੇ ਇਸ ਕਾਰਨ ਥੋਂ, ਕਿ ਭਾਵੇਂ ਓਹ ਮਸੀਹੀ ਦੇ ਨੇੜੇ ਆ ਨਹੀਂ ਸਕਦਾ, ਤਾਂ ਬੀ ਉਹਦੇ ਪਿਛੋਂ ਹਾਕ ਮਾਰਕੇ ਆਖਣ ਲੱਗਾ, ਤੁਸੀਂ ਲੋਕ ਕਦੀ ਨਹੀਂ ਮੁੜੋਗੇ, ਜਿੰਨਾਂ ਚਿਰ ਤੁਹਾਡੇ ਵਿਚੋਂ ਕੋਈ ਹੋਰ ਬੀ ਅੱਗ ਵਿੱਚ ਮਾਰੇ ਨਾ ਜਾਣ, ਪਰ ਮਸੀਹੀ ਨੈ ਉਹਨੂੰ ਕੁਛ ਉਤਰ ਨਾ ਦਿੱਤਾ, ਸਗੋਂ ਚੁਪਚਾਪ ਸੁਖਸਾਦ ਨਾਲ ਅਗੇ ਲੰਘ ਗਿਆ, ਅਤੇ ਪਰਮੇਸੁਰ ਦੀ ਉਸਤਤ ਕਰਕੇ ਉਹਨੈ ਇਹ ਗੀਤ ਗਾਵਿੰਆਂ॥