ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

213

ਜਾਂਦੇ ਹਨ, ਜੋ ਪੁਰਾਣੇ ਆਦਮ ਦੇ ਭੈ ਤੋ ਕੋਈ ਮਨੁੱਖ ਨਾ ਖਾ ਲਵੇ, ਕਿਉਂ ਜੋ ਸਭਨਾਂ ਵਿਚ ਪਾਪ ਦਾ ਖਮੀਰ ਰਹਿੰਦਾ ਹੈ, ਅਤੇ ਉੱਨਾਂ ਦਾ ਮਨ ਉਨਾਂ ਨੂੰ ਭਰਮਾਉਂਦਾ ਹੈ, ਅਤੇ ਸਰੀਰ ਦੀ ਖੁਸ਼ੀ ਅਰ ਸੁਆਦਾਂ ਵੱਲ ਉਨਾਂ ਨੂੰ ਖਿੱਚਦਾ ਹੈ, ਅਤੇ ਸਾਰਾ ਜਗਤ ਇੱਸੇ ਵਿਚ ਗਰਮੀਆ ਹੋਇਆ ਹੈ, ਪਰ ਧਰਮੀ ਲੋਕ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਵਾਚ ਵਾਚ ਕੇ ਅਤੇ ਉਸ ਉੱਤੇ ਧਿਆਨ ਲਾ ਲਾ ਕੇ ਉਹ ਦੀ ਸਹਾਇਤਾ ਨਾਲ ਬਚ ਨਿਕਲਦੇ ਹਨ, ਤਾਂ ਬੀ ਆਪਣੇ ਮਨ ਮਾਰਨੇ ਅਤੇ ਸਰੀਰ ਦੇ ਬੁਰੇ ਵਿਸ਼ਿਆਂ ਦੇ ਤਿਆਗਣੇ ਦੇ ਡਾਢੇ ਦੁੱਖ ਅਰ ਔਖ ਦੇਖਦੇ ਹਨ, ਪਰ ਜੇ ਕੋਈ ਉਨ੍ਹਾਂ ਗੱਲਾਂ ਵੱਲ ਧਿਆਨ ਕਰੇ, ਜਾਂ ਉਨਾਂ ਨੂੰ ਆਪਣੇ ਮਨ ਵਿਚ ਟਿਕਾਵੇ, ਤਾਂ ਉਸ ਤੋ ਵਡਾ ਪਾਪ ਹੋਊ, ਅਤੇ ਇੱਥੇ ਤਰਾਂ ਪਰਮੇਸ਼ਰ ਦੀ ਆਗਿਆ ਉਲੰਘਣ ਤੋ ਉਨਾਂ ਨੂੰ ਆਪੋ