ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

267

ਅਤੇ ਕਈ ਲੁੱਚੇ, ਸ਼ੋਹਦੇ ਮੂਰਖ, ਉਚੱਕੇ, ਭੰਡ ਭਾਂਤ ਭਾਂਤ ਦੇ ਕੱਠੇ ਹੋਏ ਦਿਖਾਈ ਦਿੰਦੇ ਹਨ ਅਤੇ ਰੋਜ ਉੱਥੇ ਵਡੀਆਂ ਵਡੀਆਂ ਚੋਰੀਆਂ ਅਤੇ ਜਾਰੀਆਂ ਹੁੰਦੀਆਂ ਹਨ ਅਤੇ ਝੂਠੀਆਂ ਉਗਾਹੀਆਂ ਭੁਗਤਦੀਆਂ ਹਨ। ਗੱਲ ਕਾਹਦੀ ਸੁਰਗਯ ਨਗਰ ਦਾ ਰਾਹ, ਇਸੇ ਭੈੜੇ ਨਗਰ ਦੇ ਵਿੱਚੋਂ ਲੰਘਦਾ ਸੀ ਅਤੇ ਜੇਹੜਾ ਕੋਈ ਸੁਰਗ ਨੂੰ ਜਾਣ ਦੀ ਦਲੀਲ ਕਰੇ, ਓਹ ਜਰੂਰ ਇੱਥੋਂ ਦੀ ਜਾਵੇ, ਨਹੀਂ ਤਾਂ ਫੇਰ ਉਹ ਨੂੰ ਜਗਤ ਵਿੱਚੋਂ ਨਿਕਲਨਾ ਪਊ (੧ ਪਤ੍ਰੀ ਕੁਰਿੰਤੀੀਆਂ ਨੂੰ ੫ ਕਾਂਡ ੧੦ ਪੌੜੀ) ਸਗੋਂ ਜਾਂ ਪਾਤਸ਼ਾਹਾਂ ਦਾ ਪਾਤਸ਼ਾਹ ਪ੍ਰਭੂ ਈਸਾ ਇਸ ਜਗਤ ਵਿੱਚ ਸੀ, ਤਾਂ ਓਹ ਆਪ ਇਸ ਨਗਰ ਦੇ ਵਿੱਚੋਂ ਦੀ ਹੋਕੇ ਐਨ ਮੇਲੇ ਦੇ ਦਿਨ ਆਪਣੇ ਦੇਸ ਨੂੰ ਗਿਆ ਅਤੇ ਇਸ ਮੇਲੇ ਦੇ ਸਰਦਾਰ ਬਾਲਜਬੂਲ ਨੈ ਉਸ ਦੇ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਕੇ