ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/279

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

277

ਲਈ ਉਨ੍ਹਾਂ ਨੈ ਘੁਰਕੀ ਦੇ ਕੇ ਆਖਿਆ, ਭਈ ਇਸ ਪਿੰਜਰੇ ਅਤੇ ਹਥੌੜੀ ਬੇੜੀ ਦੀ ਕੀ ਗੱਲ ਹੈ, ਹੁਣ ਤਾਂ ਅਸੀਂ ਤੁਹਾਨੂੰ ਜਿੰਦੋਂ ਮੁਕਾਵਾਂਗੇ, ਇਹ ਕਹਿੰਦੇ ਹੀ ਉਨ੍ਹਾਂ ਦੇ ਪੈਰੀ ਕਾਠ ਮਾਰ ਦਿੱਤਾ, ਉਪਰੰਦ ਇਸ ਬਾਰੇ ਹਾਲ ਵਿੱਚ ਪੈ ਕੇ ਉਨ੍ਹਾਂ ਵਿਚਾਰਿਆਂ ਨੈ ਆਪਣੇ ਗੁਰੂ ਉਪਦੇਸ਼ਕ ਦੀਆਂ ਗੱਲਾਂ ਚੇਤੇ ਕੀਤੀਆਂ, ਜਿਸ ਥੋਂ ਓਹ ਦੁੱਖ ਝੱਲਣ ਲਈ ਤਕੜੇ ਹੋਏ, ਤਦ ਓਹ ਇਕ ਦੂਏ ਨੂੰ ਧੀਰਜ ਦੇ ਕੇ ਆਪੋ ਵਿੱਚ ਆਖਣ ਲੱਗੇ, ਤਕੜੇ ਹੋਵੋ, ਸਾਡੇ ਵਿੱਚੋਂ ਜਿਸ ਨੈ ਦੁੱਖ ਸਹਿਣਾ ਹੈ, ਸੋ ਵਡੇ ਭਾਗਾਂ ਵਾਲਾ ਹੋਊ, ਇਸ ਲਈ ਓਹ ਦੋਵੇਂ ਇੱਕ ਇੱਕ ਕਰਕੇ ਆਪਣੇ ਮਨ ਵਿਚ ਲੋਚਣ ਲੱਗਾ, ਭਈ ਦੁਖ ਮੇਰੇ ਹੀ ਭਾਗਾਂ ਵਿੱਚ ਹੋਵੇ, ਫੇਰ ਉਨ੍ਹਾਂ ਆਪਣੇ ਆਪ ਨੂੰ ਅਕਾਸ ਅਤੇ ਧਰਤੀ ਦੇ ਮਾਲਿਕ ਦੇ ਹੱਥ ਸੌਂਪ