ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
301
ਮਸੀਹੀ ਨੈ ਪੁੱਛਿਆ ਭਾਈ ਜੀ ਤੁਹਾਡੇ ਸਾਕ ਸਨਬੰਧੀ ਉੱਥੇ ਕੌਣ ਰੰਗੇ ਹਨ ਉਹ ਨੈ ਉਤਰ ਦਿੱਤਾ ਭਈ ਸਾਰੇ ਨਗਰ ਦੇ ਲੋਕ ਮੇਰੇ ਸਾਕ ਸਨਬੰਧੀ ਹਨ, ਪਰ ਜੇਹੜੇ ਮੇਰੇ ਅੰਗ ਸਾਕ ਹਨ, ਸੋ ਰਾਏ ਮੋਮਨੱਕ, ਰਾਏ ਮਤਲਬੀ ਅਤੇ ਰਾਇ ਮਿੱਠੀ ਬੋਲੀ।ਜਿਹਦੇ ਵੱਡਿਆਂ ਨੈ ਉਹ ਨਗਰ ਬੱਧਾ ਸੀ, ਅਤੇ ਸਰਦਾਰ ਭੂਤਨਾ, ਅਰ ਸਰਦਾਰ ਬੇਪਰਵਾਹ, ਅਤੇ ਸਾਡੇ ਨਗਰ ਦਾ ਮਹੰਤ ਦੋਮੁੱਖ ਦਾਸ ਮੇਰਾ ਮਾਮਾਂ ਹੈ, ਮੈਂ ਸੱਚ ਆਖਦਾ ਹਾਂ ਜੋ ਮੈਂ ਬੀ ਆਪਣੀ ਜਾਤ ਭਾਈਚਾਰੇ ਵਿੱਚ ਉੱਚੇ ਘਰਾਨੇ ਦਾ ਨਾਮੀ ਗਿਰਾਮੀ ਪੁਰਖ ਹਾਂ, ਪਰ ਮੇਰਾ ਪੜਦਾਦਾ ਤਾਂ ਨਿਰਾ ਪੱਤਣ ਦਾ ਠੇਕੇਦਾਰ ਹੀ ਸੀ ਅਰ ਮੈਂ ਤਾਂ ਉਸੇ ਕੰਮ ਵਿੱਚੋਂ ਬਹੁਤ ਸਾਰਾ ਧੰਨ ਕਮਾਯਾ ਹੈ, ਫੇਰ ਮਸੀਹੀ ਨੈ ਪੁੱਛਿਆ, ਅਜੇ ਤੁਹਾਡਾ ਵਿਆਹ ਹੋਯਾ ਹੈ ਕਿ ਨਹੀਂ? ਉਹ ਨੈ ਉਤੱਰ ਦਿੱਤਾ ਜੀ ਆਹੋ