ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
353
ਹਾਲ ਹੈ, ਇਸ ਲਈ ਮਰਨਾ ਹੀ ਭਲਾ ਹੈ, ਅਸੀ ਕਦੋਂ ਤੋੜੀ ਇਸ ਦੇਉ ਦੇ ਪੰਜੇ ਵਿੱਚ ਰਹੀਏ, ਆਸ ਅਨੰਦ ਬੋਲਿਆ ਭਈ ਸਾਡੀ ਜਿੰਦ ਤਾਂ ਸੁਪਨਾ ਹੈ, ਅਤੇ ਸਦਾ ਤੋੜੀ ਇਸੇ ਤਰਾਂ ਰਹਿਣ ਨਾਲੋਂ ਮੌਤ ਮੇਰੇ ਲਈ ਚੰਗੀ ਹੈ, ਪਰ ਤਾਂ ਬੀ ਵਿਚਾਰਨਾ ਚਾਹੀਦਾ ਹੈ, ਜੇ ਸਾਡੇ ਪ੍ਰਭੁ ਨੈ ਆਖਿਆ ਹੈ, ਭਈ ਤੂੰ ਖੂੰਨ ਨਾ ਕਰ, ਜੋ ਜਦ ਦੂਏ ਦਾ ਖੂੰਨ ਕਰਨਾ ਮਨਾ ਹੈ, ਤਾਂ ਕਿੰਨਾਂ ਵਧੀਕ ਸਾਨੂੰ ਦੇਉ ਦੀ ਸਲਾਹ ਨਾਲ ਆਪਣਾ ਘਾਤ ਕਰਨਾ ਮਨਾ ਹੋਵੇਗਾ, ਸਿਆਣਿਆਂ ਦੀ ਕਹਾਉਤ ਹੈ, ਜੋ ਆਤਮ ਘਾਤੀ ਮਹਾਂ ਪਾਪੀ, ਇਹ ਵੀ ਵਿਚਾਰੋ, ਭਈ ਜੇਹੜਾ ਦੂਏ ਨੂੰ ਮਾਰ ਘੱਤਦਾ ਹੈ, ਉਹ ਨਿਰਾ ਉਹ ਦੇ ਸਰੀਰ ਦਾ ਨਾਸ ਕਰਦਾ ਹੈ, ਪਰ ਜੇਹੜਾ ਆਪਣੇ ਸਰੀਰ ਦਾ ਨਾਸ ਕਰਦਾ ਹੈ, ਓਹ