ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/388

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

386

ਉੱਥੇ ਹੀ ਉਨ੍ਹਾਂ ਨੂੰ ਇੱਕ ਮੂਰਖ ਨਾਮੇ ਗਭਰੂ ਟੱਕਰ ਪਿਆ, ਜੇਹੜਾ ਵਡਾ ਚਾਲਾਕ ਅਰ ਉਸੇ ਹੀ ਦੇਸੋਂ ਆਉਂਦਾ ਸੀ, ਮਸੀਹੀ ਨੈ ਉਸ ਥੋਂ ਪੁੱਛਿਆ ਭਈ ਤੂੰ ਕਿਥੋਂ ਆਉਂਦਾ ਹੈ, ਅਤੇ ਕਿੱਧਰ ਨੂੰ ਜਾਂਦਾ ਹੈ? ਉਹ ਨੈ ਉੱਤਰ ਦਿੱਤਾ, ਮਹਾਰਾਜ ਮੇਰੀ ਜੰਮਣ ਭੂਮੀ ਤਾਂ ਓਹ ਦੇਸ ਹੈ, ਜੇਹੜਾ ਖੱਬੇ ਹੱਥ ਹੈ, ਅਤੇ ਸੁਰਗੀ ਨਗਰ ਨੂੰ ਹੁਣ ਮੈਂ ਤੁਰਿਆ ਜਾਂਦਾ ਹਾਂ, ਮਸੀਹੀ ਨੈ ਪੁੱਛਿਆ ਭਈ ਤੂੰ ਸੁਰਗੀ ਨਗਰ ਦੇ ਦਰਵੱਜੇ ਥੋਂ ਕਿੱਕੁਰ ਲੰਘਣਾ ਪਾਵੇਂਗਾ, ਮੈਨੂੰ ਜਾਪਦਾ ਹੈ ਜੋ ਇਹ ਗੱਲ ਅਣਹੋਈ ਜੇਹੀ ਹੈ, ਉਸ ਨੈ ਆਖਿਆ ਭਈ ਜਿੱਕਰ ਹੋਰ ਸੰਤ ਲੋਕ ਵੜਦੇ ਹਨ, ਉਸੇ ਤਰਾਂ ਮੈਂ ਬੀ ਜਾ ਵੜਾਂਗਾ, ਮਸੀਹੀ ਨੈ ਆਖਿਆ ਭਲਾ ਤੇਰੇ ਕੋਲ ਕੀ ਹੈ? ਜਿਸ ਕਰਕੇ ਓਹ ਤੇਰੇ ਲਈ ਦਰਵਾਜੇ