ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/393

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

391

ਇੱਕ ਮਨੁੱਖ ਮਿਲਿਆ, ਜਿਹ ਨੂੰ ਸੱਤ ਭੂਤ ਸੱਤਾਂ ਪੱਕੇ ਰੱਸਿਆਂ ਨਾਲ ਜਕੜ ਕੇ ਉਸ ਦਰਵੱਜੇ ਦੀ ਵੱਲ ਜੇਹੜਾ ਉਸ ਪਹਾੜ ਵਿੱਚ ਸੀ, ਲਈ ਜਾਂਦੇ ਸਨ, (ਮੱਤੀ ਦਾ ਉਚਾਰਿਆ ਹੋਯਾ ਮੰਗਲ ਸਮਾਚਾਰ ੧੨ ਕਾਂਡ ੪੫ ਪੌੜੀ) ਅਤੇ (ਕਹਾਉਤਾਂ ਦੀ ਪੋਥੀ ੫ ਕਾਂਡ ੨੨ ਪੌੜੀ) ਇਹ ਵੇਖ ਕੇ ਮਸੀਹੀ ਅਤੇ ਆਸਅਨੰਦ ਦੋਵੇਂ ਥਰਨ ਥਰਨ ਕੰਬਣ ਲੱਗੇ, ਤਾਂ ਬੀ ਮਸੀਹੀ ਨੈ, ਜਾਂ ਭੂਤ ਉਹ ਨੂੰ ਖੜਦੇ ਸਨ, ਉਹ ਦੀ ਵਲ ਝਾਤ ਪਾਈ, ਭਈ ਵੇਖਾਂ ਜੋ ਮੈਂ ਉਹ ਨੂੰ ਸਿਆਣਦਾ ਹਾਂ, ਕਿ ਨਹੀ, ਤਾਂ ਉਸ ਨੈ ਡਿੱਠਾ ਜੋ ਇਹ ਤਾਂ ਆਕੀ ਨਾਮੇ ਨਗਰ ਦਾ ਨਿਵਾਸੀ ਬੇਮੁਖੀਆ ਹੈ, ਪਰ ਉਹ ਨੈ ਅੱਛੀ ਤਰਾਂ ਨਾਲ ਉਸ ਦਾ ਮੂੰਹ ਨਾ ਵੇਖਿਆ, ਕਿੰਉਂ ਜੋ ਓਹ ਵਿਚਾਰਾ ਚੋਰਾਂ ਵਾਂਙੂੰ ਫੜਿਆ ਹੋਯਾ ਸਿਰ ਨੀਵਾਂ ਝੁਕਾਏ ਹੋਏ ਚਲਿਆ ਜਾਂਦਾ ਸੀ, ਪਰ