ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
392
ਉਹ ਲੰਘ ਗਿਆ ਸੀ, ਤਾਂ ਆਸ ਅਨੰਦ ਨੈ ਪਿਛਾਂਹ ਮੁੜ ਕੇ ਉਹ ਦੀ ਪਿਠ ਉੱਤੇ ਇਹ ਲਿਖਤ ਡਿੱਠੀ, ਭਈ ਇਹ ਮਨੁੱਖ ਇੱਕ ਢੀਠ ਬਕਬਾਦੀ ਅਰ ਫਿਟਕਾਰਿਆ ਹੋਯਾ ਧਰਮ ਨਸ਼ਟ ਹੈ, ਤਾਂ ਮਸੀਹੀ ਨੈ ਆਪਣੇ ਸਾਥੀ ਨੂੰ ਆਖਿਆ ਭਈ ਹੁਣ ਮੈ ਨੂੰ ਇੱਕ ਗੱਲ ਚੇਤੇ ਆਈ ਹੈ, ਜੇਹੜੀ ਇਸੇ ਥਾਂ ਇੱਕ ਭਲੇਮਾਣਸ ਉੱਤੇ ਬੀਤ ਗਈ ਸੀ, ਉਸ ਮਨੁੱਖ ਦਾ ਨਾਓਂ ਥੋਹੜ ਪਰਤੀਤਾ ਸੀ, ਪਰ ਉਹ ਚੰਗਾ ਲੋਕ ਅਤੇ ਨਿਸ਼ਕਪਟ ਨਗਰ ਵਿੱਚ ਰਹਿੰਦਾ ਸੀ, ਉਹ ਗੱਲ ਇਹ ਸੀ, ਇਸੇ ਰਸਤੇ ਦੇ ਸਿਰੇ ਉੱਤੇ ਮੋਕਲੇ ਰਾਹ ਦੇ ਦਰਵੱਜੇ ਥੋਂ ਇੱਕ ਡੰਡੀ ਆ ਮਿੱਲੀ ਹੈ, ਜਿਹ ਨੂੰ ਮੋਯਾਂ ਦੀ ਡੰਡੀ ਆਖਦੇ ਹਨ, ਉਸ ਦਾ ਇਹ ਨਾਉਂ ਇਸ ਕਰਕੇ ਧਰਿਆ ਹੋਯਾ ਹੈ, ਜੋ ਉੱਥੋਂ ਅਵੱਸੋਂ ਬਹੁਤ ਖ਼ੂਨ ਹੋਆ ਕਰਦੇ ਹਨ। ਅਰ ਇਹ