ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
426
ਪੁੱਛਿਆ ਕਿ ਭਲਾ ਅਯਾਲੀਆਂ ਨੈ ਤੁਹਾਨੂੰ ਨਹੀ ਕਿਹਾ ਸੀ, ਕਿ ਲੱਲੋਪਤੋ ਕਰਨ ਵਾਲੇ ਖ਼ੁਸ਼ਾਮਦੀ ਤੋਂ ਚੌਕਸ ਰਹਿਣਾ, ਉਨ੍ਹਾਂ ਨੈ ਉੱਤਰ ਦਿੱਤਾ। ਹਾਂ ਮਹਾਰਾਜ, ਉਨ੍ਹਾਂ ਨੈ ਕਿਹਾ ਤਾਂ ਸੀ, ਪਰ ਸਾਨੂੰ ਚੇਤਾ ਬੀ ਨਾ ਆਯਾ, ਕਿ ਇਹ ਜਿਹ ਨੈ ਮਿੱਠੀਆ ਮਿੱਠੀਆਂ ਗੱਲਾਂ ਕੀਤੀਆਂ, ਜੋ ਓਹੋ ਹੈ (ਪਤ੍ਰੀ ਰੂਮੀਆਂ ਨੂੰ ੧੬ ਕਾਂਡ ੧੭-੧੮ ਪੌੜੀ)॥
ਤਾਂ ਮੈਂ ਆਪਣੇ ਸੁਪਨੇ ਵਿੱਚ ਡਿੱਠਾ, ਭਈ ਉਹ ਨੈ ਉਨ੍ਹਾਂ ਨੂੰ ਹੁਕਮ ਦਿੱਤਾ, ਜੋ ਇੱਥੇ ਟਿੱਕ ਜਾਓ, ਸੋ ਜਾਂ ਓਹ ਲੰਮੇ ਪੈ ਗਏ, ਤਾਂ ਉਸ ਨੈ ਤਿੰਨਾਂ ਨੂੰ ਦਬ ਕੇ ਮਾਰਿਆ, ਜੋ ਉਨਾਂ ਨੂੰ ਸਿਖਣਵਿੱਡ ਆ ਜਾਵੇ ਕਿ ਸਾਨੂੰ ਕੇਹੜੇ ਰਸਤੇ ਚੱਲਣਾ ਚਾਹੀਦਾ ਹੈ - ਅਤੇ ਉਨ੍ਹਾਂ ਨੂੰ ਤਾੜਨਾ ਕਰਕੇ ਆਖਿਓਸ, ਭਈ ਮੈਂ ਜਿੰਨ੍ਹਾਂ ਨਾਲ ਪ੍ਰੇਮ ਰੱਖਦਾ ਹਾਂ, ਉਨ੍ਹਾਂ ਨੂੰ