ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
440
ਨੇ ਕਿਹਾ ਸਤਬਚਨ, ਮੈਂ ਤਾਂ ਰਾਜੀ ਹਾਂ, ਮਸੀਹੀ ਪੁੱਛਿਆ ਫੇਰ ਅਸੀ ਕੇਹੜੀ ਗੱਲ ਪਹਿਲੇ ਛੇੜਿਯੇ, ਉਸ ਨੈ ਆਖਿਆ ਭਈ ਉਸ ਗੱਲ ਦਾ ਚਰਚਾ ਕਰਿਯੇ, ਜਿਸ ਥੋਂ ਪਰਮੇਸਰ ਨੈ ਸਾਡੇ ਨਾਲ ਆਪਣਾ ਕੰਮ ਸ਼ੁਰੂ ਕੀਤਾ, ਅਰਥਾਤ ਪਰਮੇਸ਼ਰ ਦੇ ਗ੍ਯਾਨ ਦੀ ਪ੍ਰਾਪਤੀ ਹੋਣ ਦਾ, ਪਰ ਦਯਾ ਕਰਕੇ ਛੇਤੀ ਅਰੰਭ ਕਰੋ, ਮਸੀਹੀ ਨੈ ਕਿਹਾ ਕਿ ਭਲਾ ਪਹਿਲੇ ਤਾਂ ਮੈਂ ਇਹ ਗੀਤ ਗਾਵਾਂ॥
ਦੋ ਰਾਹੀ ਜੋ ਆਪ ਵਿੱਚ ਰੱਲਕੇ ਜਾਤ੍ਰਾ ਕਰਨ ।
ਨੀਂਦ ਮਿਟਾਉਣ ਲਈ ਓਹ ਕਰ ਗੱਲਾਂ ਉਚਰਨ॥
ਇਹੋ ਪਿਵਿਤ੍ਰਾਂ ਦੀ ਹੈ ਪਰੀਤ ।
ਰੱਖਦੇ ਪਰੇ ਸ਼ੈਤਾਨ ਪਲੀਤ ॥