ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
473
ਹੀ ਕਿਹਾ ਸੀ, ਭਈ ਸਾਰੀ ਸੰਗਤ ਉਹ ਨੂੰ ਚੰਗੀ ਨਹੀਂ ਲੱਗਦੀ, ਪਰ ਆਓ ਅਸੀ ਇਸੇ ਨਿਰਾਲੀ ਥਾਂ ਵਿੱਚ ਕੁੱਛ ਚਿਰ ਤਾਂਈ ਗਲਾਂ ਬਾਤਾਂ ਕਰਿਯੇ, ਤਾਂ ਮੂਰਖ ਵੱਲ ਧ੍ਯਾਨ ਕਰਕੇ ਉਹ ਨੂੰ ਆਖਣ ਲੱਗਾ, ਆ ਜੁਆਨ ਦੱਸ ਤਾਂ ਹੁਣ ਤੁਹਾਡਾ ਕੀ ਹਾਲ ਹੈ, ਅਰ ਪਰਮੇਸਰ ਨਾਲ ਹੁਣ ਤੁਹਾਡਾ ਕੀ ਵਰਤਾਉ ਹੈ,! ਮੂਰਖ ਬੋਲਿਆ, ਜੋ ਮੈਨੂੰ ਆਸ ਹੈ, ਭਈ ਚੰਗਾ ਵਰਤਾਉ ਹੈ, ਕਿੰਉਂ ਜੋ ਮੇਰੇ ਮਨ ਵਿੱਚ ਚੰਗੇ ਫੁਰਨੇ ਫੁਰਦੇ ਹਨ, ਜਿਨਾਂ ਥੋਂ ਮੈਨੂੰ ਪੈਂਡੇ ਵਿੱਚ ਵੱਡਾ ਸੁਖ ਹੁੰਦਾ ਹੈ। ਮਸੀਹੀ ਨੈ ਕਿਹਾ ਓਹ ਫੁਰਨੇ ਸਾਨੂੰ ਬੀ ਦੱਸ, ਜੋ ਕੇਹੇ ਜੇਹੇ ਹਨ, ਮੂਰਖ ਬੋਲਿਆ ਮਹਾਰਾਜ ਮੈਂ ਤਾਂ ਪਰਮੇਸਰ ਅਤੇ ਸੁਰਗ ਦੇ ਧਿਆਨ ਵਿੱਚ ਹੀ ਲੱਗਾ ਰਹਿੰਦਾ ਹਾਂ, ਮਸੀਹੀ ਬੋਲਿਆ ਇਹ ਕੀ ਗੁਣ ਹੈ, ਕਿੰਉਂ ਜੋ ਸ਼ੈਤਾਨ ਆਪ, ਅਰ ਉਹ ਦੇ ਲੋਕ ਅਰ ਭ੍ਰਿਸਟ ਆਤਮੇ ਬੀ ਇਹੋ ਜੇਹੇ ਧਿਆਨ ਵਿੱਚ ਲੱਗੇ