ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
47
ਉਸੇ ਪਲ ਉਸ ਪਹਾੜ ਵਿਚੋਂ ਜਿਹਦੇ ਹੇਠ ਵਿਚਾਰਾ ਮਸੀਹੀ ਖਲੋਤਾ ਸੀ, ਬਾਣੀ ਅਰ ਅੱਗ - ਨਿਕਲੀ ਜੋ ਡਰ ਦੇ ਮਾਰੇ ਓਹ ਦੇ ਰੋਮ ਖੜੇ ਹੋ ਗਏ, ਆਰ ਸਾਹ ਸੁਕ ਗਿਆ। ਓਹ ਬਾਣੀ ਇਹ ਸੀ ਭਾਈ ਧਿਰਕਾਰ ਅਤੇ ਫਿਟਕਾਰ ਹੈ ਉਨਾਂ ਸਭਨਾਂ ਨੂੰ ਜੇਹੜੇ ਆਪਣੀ ਕਰਨੀ ਉੱਤੇ ਆਸਾ ਭਰੋਸਾ ਰਖਦੇ ਹਨ, ਕਿੰਉਂਕਿ ਇਹ ਲਿਖਿਆ ਹੈ, ਕਿ ਹਰ ਕੋਈ ਜੋ ਸ਼ਰਾ ਦੀ ਪੋਥੀ ਦੇ ਲਿਖੇ ਹੋਏ ਬਚਨਾਂ ਦੇ ਉੱਤੇ ਠੀਕ ਨਹੀਂ ਰਹਿੰਦਾ, ਜੋ ਫਿਟਕਾਰਿਯਾ ਹੋਆ ਹੈ। (ਗਲਾਤੀਆਂ ਨੂੰ ੩-੧੦)
ਹੁਣ ਮੌਤ ਬੋਂ ਬਿਨਾਂ ਮਸੀਹੀ ਨੈ ਹੋਰ ਕਿਸੇ ਦੀ ਉਡੀਕ ਨਹੀ ਰੱਖੀ, ਅਤੇ ਕੁਰਲਾ ਕੁਰਲਾ ਕੇ ਰੋਣ ਲਗ ਪਿਆ,ਅਤੇ ਉਸ ਘੜੀ ਨੂੰ ਫਿਟਕਾਰਾਂ ਦੇਣ ਲੱਗਾ ਜਿਹਦੇ ਵਿੱਚ ਓਹ ਸੰਸਾਰੀ ਬੁਧਿਮਾਨ ਨੂੰ ਮਿਲਿਆ ਸੀ, ਅਤੇ ਓਹ ਦੀ ਮੱਤ ਮੰਨਣ ਲਈ ਆਪਣੇ ਆਪ ਨੂੰ ਲੱਖਾਂ ਮੂਰਖਾਂ ਦਾ ਮੂਰਖ ਆਖਣ ਲੱਗਾ ਓਹ ਇਸ ਗੱਲ ਤੋਂ ਬੀ ਡਾਢਾ ਲਜਿਆਮਾਨ ਹੋ ਗਿਆ, ਭਈ ਉਸ ਲੁੱਚੇ ਦੀਆਂ ਸ਼ਰੀਰਕ ਦਲੀਲਾਂ ਨੈ ਮੈਨੂੰ ਅਜਿਆ ਜਿੱਤ ਲਿਆ, ਜੋ ਮੈਂ ਸਿਧੇ ਰਾਹ ਨੂੰ ਛਡਿਆ,