ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/525

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

523

ਕਿੱਥੋ ਟਿਕੇ ਹੋ, ਅਰ ਰਾਹ ਵਿੱਚ ਕੇਹੇ ਕੇਹੇ ਦੁੱਖ ਆਰ ਡਰ ਅਰ ਕੇਹੇ ਕੇਹੇ ਅਨੰਦ ਅਰ ਧੀਰਜ ਤੁਸਾ ਪਾਏ,? ਤਾਂ ਉਨ੍ਹਾਂ ਨੈ ਆਪਣੇ ਸਾਰੇ ਪੈਂਡੇ ਦੀ ਪੂਰੀ ਵਾਰਤਾ ਉਨਾਂ ਨੂੰ ਕਰ ਸੁਣਾਈ। ਤਾਂ ਉਨਾਂ ਪੁਰਸ਼ਾਂ ਨੈ ਕਿਹਾ ਭਈ ਤੁਹਾਨੂੰ ਦੋ ਔਖ ਹੋਰ ਮਿੱਲਨਗੇ, ਤਾਂ ਤੁਸੀ ਸੁਰਗੀ ਨਗਰ ਵਿੱਚ ਸੁਖ ਸਾਂਦ ਨਾਲ ਪ੍ਰਵੇਸ਼ ਕਰੋਗੇ॥

ਇਹ ਸੁਣ ਕੇ ਮਸੀਹੀ ਅਰ ਉਹ ਦੇ ਸਾਥੀ ਦੋਹਾਂ ਨੈ ਉਨਾਂ ਦੇ ਅੱਗੇ ਅਰਦਾਸ ਕੀਤੀ ਭਾਈ ਸਾਡੇ ਨਾਲ ਚੱਲੋ, ਉਨ੍ਹਾਂ ਆਖਿਆ ਭਈ ਨਾਲ ਚਲਣ ਨੂੰ ਅਸੀ ਤਿਆਰ ਹਾਂ ਪਰ ਤੁਹਾਨੂੰ ਆਪਣੀ ਹੀ ਨਿਹਚਾ ਨਾਲ ਸੁਰਗੀ ਨਗਰ ਵਿੱਚ ਅੱਪੜਨਾ ਚਾਹੀਦਾ ਹੈ, ਸੋ ਮੈਂ ਵੇਖਿਆ ਜੋ ਓਹ ਨਗਰ ਦੇ ਦਰਵਜੇ ਦੇ ਸਾਹਮਣੇ ਪਹੁੰਚਦਿਆਂ