ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
80
ਗਿਆ ਹੈ, ਮੈਂ ਸੈਤਾਨ ਨੂੰ ਥਾਂ ਦਿੱਤੀ ਹੈ, ਅਤੇ ਓਹ ਮੇਰੇ ਵਿਚ ਸਮਾ ਗਿਆ ਹੈ, ਮੈਂ ਪਰਮੇ ਸੁਰ ਨੂੰ ਕਰੋਧ ਚੜ੍ਹਾ੍ਯਾ ਹੈ, ਅਤੇ ਉਸ ਨੈ ਮੈਨੂੰ ਤਿਆਗ ਦਿਤਾ ਹੈ, ਮੈਂ ਆਪਣੇ ਮਨ ਨੂੰ ਅਜਿਹਾ ਕਠੋਰ ਕੀਤਾ, ਜੋ ਹੁਣ ਓਹ ਪਛੋਤਾਵਾ ਨਹੀਂ ਕਰਸਕਦਾII
ਤਦ ਮਸਿਹੀ ਨੈ ਭੇਤ ਖੋਲਣਵਾਲੋ ਨੂੰ ਆਖਿਆ ਕੀ ਅਜਿਹੇ ਪੁਰਖ ਲਈ ਬਚ ਜਾਣ ਦੀ ਕੋਈ ਆਸ ਨਹੀਂ ਹੈ? ਭੇਤ ਖੋਲਨਵਾਲੇ ਨੈ ਉੱਤਰ ਦਿੱਤਾ, ਭਾਈ ਤੂੰ ਉਸੇ ਤੋਂ ਪੁੱਛ ਲੈII
ਤਦ ਮਸੀਹੀ ਨੈ ਉਸ ਨੂੰ ਪੁੱਛਿਆ, ਭਲਾ ਤੈਂ ਨੂੰ ਰਤੀ ਬੀ ਆਸ ਨਹੀਂ ਹੈ? ਮੁਚੀ ਮੁੱਚੀ ਤੂੰ ਇਸ ਨਿਰਾਸ ਪਿੰਜਰੇ ਵਿਚ ਪਿਆ ਰਹੇਂਗਾ? ਓਹ ਬੋਲਿਆ ਨਾ ਭਿਰਾ ਮੈਨੂੰ ਕੱਖ ਜਿਨੀ ਆਸ ਨਹੀਂ, ਮਸੀਹੀ ਨੈ ਆਖਿਆ ਕਿੰਉਂ ਨਹੀਂ? ਉਸਧਨ ਪਰਮੇਸੁਰ ਦਾ ਪੁਤ੍ਰ ਤਾਂ ਬੜਾ ਦ੍ਯਾਵਾਨ ਹੈII