ਪੰਨਾ:ਮਹਾਤਮਾ ਬੁੱਧ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਮਹਾਤਮਾਂ ਬੁੱਧ

ਬੁੱਧ ਦਾ ਸਮਾਂ-

ਧਾਰਮਕ ਹਾਲਤ

ਉਂਜ ਤਾਂ ਆਰੀਆਂ ਦੀ ਕੋਈ ਵੀ ਹਾਲਤ ਚੰਗੀ ਨਹੀਂ ਸੀ ਪਰ ਧਾਰਮਕ ਹਾਲਤ ਹੋਰ ਖ਼ਰਾਬ ਸੀ। ਸ਼ੁੱਧ-ਅਧਿਆਤਮਵਾਦ ਕਰਮਕਾਂਡ ਦੇ ਕਾਲੇ ਬਦਲਾਂ ਹੇਠ ਬੁਰੀ ਤਰ੍ਹਾਂ ਲੁਕਿਆ ਪਿਆ ਸੀ। ਪਰੋਹਤ ਲੋਕਾਂ ਨੇ ਵਡੇ ਵਡੇ ਦਾਨ ਦੱਖਨਾ ਦ੍ਵਾਰਾ ਲੋਕਾਂ ਨੂੰ ਲੁੱਟਣ ਲਈ ਜੱਗਾਂ ਹਵਨਾਂ ਦਾ ਬੜਾ ਪਰਚਾਰ ਕੀਤਾ ਹੋਇਆ ਸੀ। ਕਾਸ਼ੀ, ਅਜੋਧਿਆ ਤੇ ਪ੍ਰਾਗ ਵਰਗੇ ਬੜੇ ਬੜੇ ਤੀਰਥ ਵੀ ਇਕ ਤਰ੍ਹਾਂ ਦੇ ਕਸਾਈ ਖ਼ਾਨੇ ਜਿਹੇ ਬਣੇ ਹੋਏ ਸਨ। ਨਿੱਤ ਹੀ ਸੈਂਕੜੇ ਤੇ ਹਜ਼ਾਰਾਂ ਪਸ਼ੂਆਂ ਦੇ ਸਿਰ ਹਵਨ ਕੁੰਡਾਂ ਵਿਚ ਸੜਿਆ ਕਰਦੇ ਸਨ ਤੇ ਪਸ਼ੂਆਂ ਦੇ ਖ਼ੂਨ ਨਾਲ ਧਰਤੀ ਰੰਗੀ ਜਾਂਦੀ ਸੀ। ਪਸ਼ੂ ਬਕਰੇ ਹੀ ਨਹੀਂ, ਘੋੜੇ ਵੀ ਹੁੰਦੇ ਸਨ ਤੇ ਕਦੀ-ਕਦੀ ਗਊਆਂ੯.