ਪੰਨਾ:ਮਹਾਨ ਕੋਸ਼ ਭਾਗ 1.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭) ਗੁਰਦਾਰਿਆਂ ਦਾ ਪੂਰਾ ਪਤਾ ਅਤੇ ਇਤਿਹਾਸ ਦਿੱਤਾਗਿਆ ਹੈ. ਦੇਖੋ, ਅਬਿਚਲਨਗਰ, ਅਮਿਤਸਰ, ਆਨੰਦਪੁਰ, ਕਰਤਾਰਪੁਰ, ਚਮਕੌਰ, ਨਾਨਕਿਆਨਾ, ਬਗਦਾਦ, ਮੁਕਤਸਰ, ਲਹੌਰ xxx ਆਦਿ, (੮) ਜੁਗਰਾਫੀਏ ( Geography) ਸੰਬੰਧੀ ਸ਼ਬਦਾਂ ਦਾ ਚੰਗੀ ਤਰ੍ਹਾਂ ਨਿਰਣਾ ਕੀਤਾਗਿਆ ਹੈ, ਦੇਖੋ, ਉੱਚ, ਕਾਬਾ, ਕਾਬੁਲ, ਦਿੱਲੀ, ਪੰਚਾਲ, ਮ , ਰਾਢਾxxx ਆਦਿ ਸ਼ਬਦ, (੯) ਵਨਸਪਤਿ ( Botany ) ਦੇ ਨਾਵਾਂ ਦੀ ਵਖਯਾ ਅਤੇ ਲੈਟਿਨ ਨਾਮ ਦੇਣ ਦਾ ਪੂਰਾ ਯਤਨ ਕੀਤਾ ਗਿਆ ਹੈ, ਦੇਖੋ, ਉਦੰਬਰ, ਅਕਾਸਬੇਲ, ਤਗਰ, ਤਿਲਕ, ਮੌਲਸਰੀ, ਲਸਣ xxxx ਆਦਿ ਸ਼ਬਦ.. (੧੦) ਸਾਇੰਸ (Science) ਸੰਬੰਧੀ ਸ਼ਬਦਾਂ ਦੀ ਪੂਰੀ ਤਸ਼ਰੀਹ ਹੈ. ਦੇਖੋ, ਘੁੰਮਣਘੇਰ, ਬਿਜਲੀ, ਭੁਚਾਲ xxx ਆਦਿ ਸ਼ਬਦ. (੧੧) ਇਤਿਹਾਸਿਕ (ਐਤਿਹਾਸਿਕ) ਨਾਮ, ਜੋ ਸਮੇਂ ਦੇ ਗੇੜ ਅਤੇ ਪੇਂਡੂਆਂ ਦੀ ਬੋਲ ਚਾਲ ਨਾਲ ਅਜੇਹੀ ਸ਼ਕਲ ਵਿੱਚ ਆਗਏ ਹਨ ਕਿ ਉਨ੍ਹਾਂ ਦਾ ਅਸਲ ਰੂਪ ਜਾਣਨਾ ਕਠਿਨ ਹੋਗਿਆ ਹੈ, ਉਨ੍ਹਾਂ ਦੇ ਪੂਰਵ ਰੂਪ, ਪ੍ਰਗਟ ਕੀਤੇਗਏ ਹਨ, ਜਿਵੇਂ-ਅਮਾਨ, ਅਬੂਤਬੇਲਾ, ਖੋਜ ਜਨਾਵਰ, ਟਟੀਹਰੀ ਸ਼ੇਖ, ਸ਼ੇਖ ਬ੍ਰਹਮ, ਢਬਾਈ, ਲੋਣੀ ਅਖਤਰxxx ਆਦਿ. . (੧੨) ਈਸਾਈ, ਪਾਰਸੀ, ਇਸਲਾਮ xxx ਆਦਿ ਧਰਮਾਂ ਸੰਬੰਧੀ ਜੋ ਸ਼ਬਦ ਆਏ ਹਨ, ਉਨ੍ਹਾਂ ਦਾ ਪੁਰਾ ਨਿਰਣਾ ਕੀਤਾਗਿਆ ਹੈ, ਦੇਖੋ, ਇਸਲਾਮ ਦੇ ਫਿਰਕੇ, ਇੰਜੀਲ, ਈਸਾ, ਈਦ, ਹੱਜ, ਕੁਰਾਨ, ਖ਼ਲੀਫ਼ਾ, ਜਗਾਤ, ਨਮਾਜ਼, ਪਾਰਸੀ, ਫਰਿਸ਼ਤਾ, ਮਹੰਮਦ, ਮਸਾxxx ਆਦਿ ਸ਼ਬਦ (੧੩) ਥਾਂ ਥਾਂ ਤੇ ਨਕਸ਼ੇ ਅਤੇ ਤਸਵੀਰਾਂ ਦੇਕੇ ਪਾਠਕਾਂ ਦੇ ਸਮਝਣ ਲਈ ਸੁਗਮਤਾ ਕੀਤੀਗਈ ਹੈ. ਦੇਖੋ, ਅਬਿਚਲਨਗਰ, ਅਮ੍ਰਿਤਸਰ, ਸ਼ਸਤੂ , ਸਾਜ, ਸ਼ਿਕਾਰੀਪੰਛੀ, ਸਿੰਘ, ਦਿੱਲੀ, ਨਾਨਕ ਪੰਥੀ, ਬਗਦਾਦ, ਲਹੌਰxxx ਆਦਿ ਸ਼ਬਦ, (੧੪) ਸੰਗੀਤ ਸੰਬੰਧੀ ਸ਼ਬਦਾਂ ਦੀ ਚੰਗੀ ਤਰਾਂ ਖੋਜ ਕੀਤੀਗਈ ਹੈ, ਦੇਖੋ, ਤਿ, ਸੂਰ, ਠਾਟ, ਬਿਲਾਵਲ, ਭੈਰਵ, ਮੂਰਛਨਾ, ਰਾਗxxx ਆਦਿ ਸ਼ਬਦ, (੧੫) ਪਹੇਲੀ ਦੇ ਢੰਗ ਲਿਖੇ ਸ਼ਬਦਾਂ ਦਾ ਅਰਥ ਖੋਲਕੇ ਦੱਸਿਆਗਿਆ ਹੈ, ਦੇਖੋ, ਸਸਿਅਨੁਜਨਨਿ ਜਾ ਚਰ ਨਾਥ ਸਤ , ਝਖਧਰਸੁਤ ਧਰ ਧਰ, ਪ੍ਰਿਥਵੀਬਿੰਦ ਪੰਚਾਨਨ, ਰਿਪੁਸਮੁਚਿਤ ਕਾਨਅਰਿxxx ਆਦਿ ਸ਼ਬਦ. (੧੬) ਦਵਾਈਆਂ ਅਤੇ ਰੋਗਾਂ ਸੰਬੰਧੀ ਸ਼ਬਦਾਂ ਦੀ ਪੂਰੀ ਵਖੜਾ ਕੀਤੀਗਈ ਹੈ. ਦੇਖੋ, ਸੌਂਫ, ਸੰਨਿਪਾਤ, ਹਲਕ, ਹੈਜਾ, ਜਵਾਇਨ, ਤਾਪ, ਦਾਰਚੀਨੀ, ਬਨਫਸ਼ਾ, ਮਿਰਗੀxxx ਆਦਿ ਸ਼ਬਦ. . (੧੭) ਸੰਸਕ੍ਰਿਤ ਅਰਬੀ ਫ਼ਾਰਸੀ ਆਦਿ ਸ਼ਬਦਾਂ ਨੂੰ ਮੂਲ ਅੱਖਰਾਂ ਵਿੱਚ ਲਿਖਕੇ ਉੱਚਾਰਣ ਸਪਸ਼ ਕੀਤਾਗਿਆ ਹੈ, ਇਸ ਵਿਸ਼ਯ ਪਾਠਕਾਂ ਨੂੰ ਇਹ ਦੱਸਣਾ ਭੀ ਜਰੂਰੀ ਹੈ ਕਿ ਜੋ ਸ਼ਬਦ ਅਨੇਕ ਬੋਲੀਆਂ ਦੇ ਪੰਜਾਬੀ ਵਿੱਚ ਆਕੇ ਆਪਣਾ ਸਰੂਪ ਅਥਵਾ ਅਰਥ ਬਦਲਗਏ ਹਨ, ਉਹ ਪ੍ਰਚਲਿਤ ਸ਼ਕਲ ਵਿੱਚ ਹੀ ਸ਼ੁੱਧ ਮੰਨਣੇ ਚਾਹੀਏ, ਉਨ੍ਹਾਂ ਨੂੰ ਅਸ਼ੁੱਧ ਆਖਣਾ ਅਤੇ ਪੂਰਵ ਰੂਪ ਵਿੱਚ ਲੈਜਾਣ ਦਾ ਯਤਨ ਕਰਨਾ ਅਯੋਗ ਹੈ.* ਵਿਦਾਨਾਂ ਨੇ ਸ਼ਬਦਾਂ ਦੀ ਵੰਡ ਅੱਠ ਭਾਗਾਂ ਵਿੱਚ ਕੀਤੀ ਹੈ-ਤਮ, ਅਰਧ ਤਮ, ਤਦਭਵ ਸ਼ਿਤ, ਅਨੁਕਰਣ, ਤਿਧੁਨਿ, ਸਾਕੇਤਿਕ ਅਤੇ ਸੰਕਪੂ.

  • ਸਾਰੀਆਂ ਬੋਲੀਆਂ ਵਿੱਚ ਸਮੇ ਦੇ ਚਕੂ ਨਾਲ ਸ਼ਬਦਾਂ ਦੇ ਹਿੱਜੇ ਬਦਲਦੇ ਰਹਿੰਦੇ ਹਨ, ਪਰ ਵਰਤਮਾਨ ਲੇਖਰੀੜੀ, ਪੁਰਵ ਸਮੇਂ ਦੀ ਲਿਖਤ ਨੂੰ ਅਸ਼ੁੱਧ ਸਿੱਧ ਨਹੀਂ ਕਰਦੀ, ਜਿਵੇਂ ਰਾਮਾਯਣ ਵਿੱਚ-ਥਲਵੇ ਦੀ ਥਾਂ ਧਸਣ, ਕਾਰ ਦੀ ਥਾਂ ਛੁਧਾਰ: ਬਰਸੀ ਦੀ ਥਾਂ ਬਰ; ਧਰ ਦੀ ਥਾਂ ਮੇਰ ; ਬਥੇ ਦੀ ਥਾਂ ਧ; ਦੀ ਥਾਂ ਕੁਰੀ; ਆਯੋਗ ਹਨ ਇਵੇਂ ਹੀ ਪੁਰਾਣੀ। ਅੰਗੇਜ਼ੀ ਦੇ ਸ਼ਬਦ:

aboute (about); bricke (brick); Cabull (Kabul); gode (good); hande (hand); heuen (heaven), hight (height); hys (his); lande (land), Londinium (London); Noapolis (Naples), nyght (night); preue (prove); speche (speech); tonne (ton), trouthe (truth) nie m a wot.