ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਹੇ ਉਹਨਾਂ ਦੇ

ਜਿਨ੍ਹਾਂ ਦੇ ਮੰਗੂ ਢੁੱਕੇ

28

ਮੱਘਰ ਪੋਹ ਖੇਤ ਪਿਆਜ਼ੀ

ਦਾਣੇ ਉਧਾਰ ਤੇ ਦਮ ਬਿਆਜੀ

ਉਸ ਜੱਟ ਦੀ ਹੁੰਦੀ ਬਰਬਾਦੀ

29

ਅੰਨ੍ਹਾ ਬਿਆਜ ਸ਼ਾਹ ਨੂੰ ਖੋਵੇ

ਰੰਨ ਨੂੰ ਖੋਵੇ ਹਾਸੀ
ਆਲਸ ਨੀਂਦ ਕਿਸਾਨ ਨੂੰ ਖੋਵੇ

ਜਿਵੇਂ ਚੋਰ ਨੂੰ ਖਾਂਸੀ

30

ਹਾੜ੍ਹ 'ਚ ਸੋਏ
ਕੱਤਕ ’ਚ ਰੋਏ

31

ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਨਹੀਂ ਠਿਕਾਣਾ

32

ਕਣਕ ਵਿਰਲੀ ਤਿਲ਼ ਸੰਘਣੇ

ਖੇਤ ਨਦੀ ਦੇ ਨਾਲ਼
ਅੰਨ੍ਹੀ ਧੀ, ਪੁਤ ਕਮਲ਼ਾ

ਬੁਰਾ ਜੱਟ ਦਾ ਹਾਲ

33

ਮਾੜੇ ਢੱਗੇ ਦੀ ਵਾਹੀ
ਵਿੱਚ ਦਿਭ ਤੇ ਕਾਹੀ

34

ਸਿਰਹਾਣੇ ਬਾਂਹ ਨਾ ਰੱਖ ਕੇ ਸੌਂ
ਫਸਲਾਂ ਖਾ ਜਾਣਗੇ ਕੌਂ

35

ਜਿਨ੍ਹਾਂ ਦੇ ਢੱਗੇ ਮਾੜੇ
ਉਹ ਹਨ ਕਰਮਾਂ ਦੇ ਮਾਰੇ

36

ਕਰਮ ਹੀਣ ਖੇਤੀ ਕਰੇ

ਸੋਕਾ ਪਏ ਜਾਂ ਬੈਲ ਮਰੇ

172/ਮਹਿਕ ਪੰਜਾਬ ਦੀ