ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



260

ਜੇ ਹੈਂ ਘਰ ਤੇ ਹੀਣਾ
ਮੁਢ ਬੀਜ ਲੈ ਚੀਣਾ

261

ਜੇ ਹੈਂ ਘਰ ਤੇ ਮਾੜਾ
ਨਿਆਈਂ ਬੀਜ ਲੈ ਬਾੜਾ

262

ਜੱਟ ਟਿੱਬੇ ਵਾਲ਼ਾ ਵਾਹੁੰਦੇ

ਉਹ ਰਾਜੀ-ਰਾਜੀ ਜਾਂਦੇ
ਭਰ-ਭਰ ਮੁੱਠੀਆਂ ਬੀਜ ਪਾਉਂਦੇ
ਜੱਟ ਟਿੱਬਾ ਵੱਢਣ ਜਾਂਦੇ
ਉਹ ਕੂੰਜ ਵਾਂਗ ਕੁਰਲਾਂਦੇ

ਭਰ-ਭਰ ਮੁੱਠੀਆਂ ਖੇਹ ਉਡਾਂਦੇ

263

ਬੰਦਰਾਂ ਵਾਲੀ ਜ਼ਮੀਨ ਨਾ ਵਾਹੀਏ

ਭਾਵੇਂ ਲੱਗਦਾ ਹੋਵੇ ਪਾਣੀ
ਉਸ ਗਾਉਂ ਦੇ ਹੱਡ ਨਾ ਵੱਸੀਏ

ਜਿੱਥੇ ਔਰਤ ਹੋਵੇ ਮੁਕੱਦਮਾਨੀ

264

ਕੱਲਰ ਖੇਤੀ

ਜਿਹੀ ਵਾਹੀ

ਜਿਹੀ ਅਣਵਾਹੀ

265

ਕੱਲਰ ਖੇਤ ਨਾ ਲੱਗੇ ਰੁੱਤ

ਖੇਤੀ ਲਗ-ਲਗ ਜਾਂਦੀ ਸੁੱਕ
ਭਾਵੇਂ ਕਿੰਨੀ ਰਹੀਆਂ ਪੁੱਟ

ਉੱਥੇ ਮੂਲ ਨਾ ਲੱਗਦੀ ਭੁਖ

266

ਕੱਲਰ ਵਿੱਚ ਜੋ ਬੀਜ ਰਲਾਵੇ
ਨਾ ਕੁੱਛ ਥੀਵੇ ਨਾ ਕੁੱਛ ਚਾਵੇ

267

ਕੱਲਰ ਖੇਤੀ ਖੂਹ ਬਸੀਮਾਂ

ਮੂਰਖ ਬੀਜ ਗੰਵਾਈ

199/ਮਹਿਕ ਪੰਜਾਬ ਦੀ