ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਜਾਈ

357

ਜਨਾਨੀ ਸੋ ਜੋ ਪੇਕਿਓਂ ਰਾਣੀ
ਜ਼ਮੀਨ ਜੋ ਜਿਸ ਦੇ ਸਿਰ ਤੇ ਪਾਣੀ

358

ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ

359

ਢੇਰ ਨਿਆਈਂ

ਪਾਣੀ ਖਾਈਂ
ਜਿਤਨਾ ਪਾਈਂ

ਉਤਨਾ ਖਾਈਂ

360

ਸੱਠੀ ਪੱਕੇ ਸੱਠੀਂ ਦਿਨੀਂ
ਜੇ ਪਾਣੀ ਮਿਲੇ ਅੱਠੀਂ ਦਿਨੀਂ

361

ਜਿਸ ਦਾ ਵਗੇ ਖਾਲ਼
ਕੀ ਕਰੂਗਾ ਉਹਨੂੰ ਕਾਲ਼

362

ਜਿਨ੍ਹਾਂ ਵਾਹੇ ਖੂਹ
ਉਨ੍ਹਾਂ ਦੀ ਸੁਖੀ ਸੁੱਤੇ ਰੂਹ

363

ਪੋਹ ਨਾ ਦਿੱਤਾ ਪਾਣੀ

ਮਾਘ ਨਾ ਪਾਈ ਖਾਦ
ਮਾਲਕ ਅਤੇ ਮੁਜ਼ਾਰਾ
ਦੋਵੇਂ ਨਾਸ਼ਾਦ

213/ਮਹਿਕ ਪੰਜਾਬ ਦੀ