ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਢੀ ਤੇ ਗਹਾਈ

371

ਮੰਗਲ ਦਾਤੀ, ਬੁਧ ਬਿਆਈ

372

ਖੇਤੀ ਜੱਟਾ ਕੱਟ ਲੈ

ਜਦ ਜਾਣੇਂ ਪੱਕ ਜਾਏ
ਜੇ ਤੂੰ ਰਿਹਾ ਸੋਚਦਾ

ਚਿੜੀ ਜਾਨਵਰ ਖਾਏ

373

ਵਸਾਖ ਨਾ ਕੱਟੀਆਂ

ਜੇਠ ਨਾ ਚਾਈਆਂ

ਉਹ ਕੀ ਕਰਸਣ ਕਮਾਈਆਂ

374

ਆਈ ਮੇਖ
ਜੱਟਾ ਕੱਚੀ ਪੱਕੀ ਨਾ ਦੇਖ

375

ਕੂੰਜਾਂ ਕਣਕਾਂ ਮਿਹਣਾ
ਜੇ ਰਹਿਣ ਵਿਸਾਖ

376

ਕਣਕ ਪੱਕੇ ਜੌਂ ਬੱਢੀਏ
ਛੋਲੇ ਲਈਏ ਗਾਹ

377

ਧਾਨ ਲੁਣੀਏ ਹਰੇ
ਜੌਂ ਲੁਣੀਏ ਢਲੇ

378

ਓਸ ਮੇਂ ਮੋਠ ਧੂਪ ਮੇਂ ਜੁਆਰ
ਵਕਤ-ਵਕਤ ਪਰ ਕਾਟ ਗਵਾਰ

379

ਮੂਢੋਂ ਵੱਢ, ਨਿੱਕੀ ਗਾਹ

ਘਾਟਾ ਪਵੇ ਤਾਂ ਮੈਂਥੋਂ ਪਾ

216/ਮਹਿਕ ਪੰਜਾਬ ਦੀ