ਕਿੱਥੋਂ ਤੇ ਬਾਹਮਣ ਵੇ ਆਇਆ
ਕਿੱਥੇ 'ਕ ਪੈਗੀ ਰਾਤ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਦੱਖਣ ਤੋਂ ਬੀਬੀ ਨੀ ਆਇਆ
ਪੂਰਬ ਪੈਗੀ ਰਾਤ
ਨੀ ਮੇਰੀ ਰਾਜ ਧਿਆਣੀਏਂ
ਚੌਕਾ ਤਾਂ ਦਵਾਂ ਬਾਹਮਣਾ ਵੇ ਧੋਣਾ
ਭਾਂਡੇ ਮੈਂ ਦੇਵਾਂ ਵੇ ਮੰਜਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਪੂਰੀ ਪਕਾਵਾਂ ਬਾਹਮਣਾ ਵੇ ਬੇਲ ਕੇ
ਉੱਤੇ ਨੂੰ ਕਰਦਾਂ ਕੜਾਹ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਪੰਜ ਸੱਤ ਦਵਾਂ ਬਾਬਾ ਦਸ਼ਣਾ
ਗ਼ਲ ਦਾ ਦਵਾਂ ਵੇ ਹਾਰ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਅੰਦਰ ਵੜ ਬੀਬੀ ਨੀ ਪੁੱਛਦਾ
ਤੂੰ ਉੱਠ ਚਲ ਮੇਰੇ ਨਾਲ਼
ਨੀ ਮੇਰੀ ਰਾਜ ਧਿਆਣੀਏ
ਪੰਜ ਸੱਤ ਮਾਰਾਂ ਬਾਹਮਣਾਂ ਵੇ ਜੁੱਤੀਆਂ
ਬੰਨਾ ਦੇਊਂਗੀ ਟਪਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਅੱਜ ਕਲ੍ਹ ਨਲ਼ਕੇ ਆਮ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਝਿਊਰ ਲੋਕਾਂ ਦੇ ਘਰਾਂ ਵਿੱਚ ਸਵੇਰ ਸ਼ਾਮ ਪੀਣ ਲਈ ਪਾਣੀ ਭਰਿਆ ਕਰਦੇ ਸਨ ਤੇ ਤੀਜੇ ਪਹਿਰ ਆਮ ਕਰਕੇ ਝਿਉਰੀ ਹਰ ਪਿੰਡ ਵਿੱਚ ਦਾਣੇ ਭੁੰਨਣ ਲਈ ਭੱਠੀ ਤਪਾਉਂਦੀ ਸੀ। ਇਹ ਉਹੀ ਭੱਠੀ ਹੈ ਜਿਸ ਤੇ ਸਾਡਾ ਕਵੀ ਸ਼ਿਵ ਕੁਮਾਰ ਦਾਣਿਆਂ ਦਾ ਪਰਾਗਾ ਭੁਨਾਉਣ ਦੀ ਥਾਂ 'ਪੀੜਾਂ ਦਾ ਪਰਾਗਾ' ਭੁਨਾਉਂਦਾ ਹੈ।
ਤੱਤੀ-ਤੱਤੀ ਖਿੱਲ ਚੱਬਣ ਲਈ ਹੀ ਕੋਈ ਮਨਚਲਾ ਗੱਭਰੂ ਝਿਊਰਾਂ ਦੀ ਕੁੜੀ ਨਾਲ਼ ਯਾਰੀ ਲਾਉਣਾ ਲੋਚਦਾ ਹੈ-
ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ-ਤੱਤੀ ਖਿਲ ਚੱਬੀਏ
22/ ਮਹਿਕ ਪੰਜਾਬ ਦੀ