ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਮੇਰਾ ਮੁਰਗਾ ਗ਼ਰੀਬ
ਕਿਲ੍ਹੇ ਮਾਰਿਆ ਭੈਣੋਂ
28
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ

ਲਾੜੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ
ਲਾੜੇ ਦੀ ਭੈਣ ਬਹੇਲ
ਵੇ ਮੋੜੀ ਨਾ ਮੁੜਦੀ

ਸਰਵਾਲੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ
ਸਰਵਾਲੇ ਦੀ ਭੈਣਾ ਬਹੇਲ
ਵੇ ਮੋੜੀ ਨਾ ਮੁੜਦੀ

ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ
ਮੇਰੇ ਈਨੂੰ ਦੀ
ਲੰਮੀ ਲੰਮੀ ਡੋਰ
29.
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦ

ਮਹਿੰਦੀ ਸ਼ਗਨਾਂ ਦੀ/117