ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



41.
ਲਾੜੇ ਦੀ ਭੈਣ ਕੰਜਰੀ ਸੁਣੀਂਦੀ
ਕੰਜਰੀ ਸੁਣੀਂਦੀ ਬਹੇਲ ਸੁਣੀਂਦੀ
ਕੋਠੇ ਚੜ੍ਹ ਜਾਂਦੀ ਬਿਨ ਪੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ
ਸਾਗ ਘੋਟਦੀ ਨੇ ਭੰਨਤੀ ਤੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ
42.
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕਢੋ ਪੈਸੇ
ਲਿਆਓ ਪਤਾਸੇ ਭੰਨੋ ਲਾੜੇ ਦੀ ਭੈਣ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕਢੋ ਪੈਸੇ
ਲਿਆਓ ਪਤਾਸੇ ਭੰਨੋ ਕੁੜਮਾਂ ਜੋਰੁ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ
43.
ਲਾੜਿਆ ਭਰ ਲਿਆ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਭਰਦੀ ਆਂ
ਤੂੰ ਦੇ ਦੇ ਭੈਣਾਂ ਦਾ ਸਾਕ
ਵਚੋਲਣ ਮੈਂ ਬਣਦੀ ਆਂ
ਤੂੰ ਕਰਦੇ ਭੈਣਾਂ ਨੂੰ ਤਿਆਰ
ਜੱਕਾ ਭਾੜੇ ਮੈਂ ਕਰਦੀ ਆਂ
ਤੂੰ ਗੱਡ ਦੇ ਬੇਹੜੇ ਵਿਚ ਬੇਦੀ
ਪਿਪੜੇ ਮੈਂ ਪੜ੍ਹਦੀ ਆਂ

ਮਹਿੰਦੀ ਸ਼ਗਨਾਂ ਦੀ/122