ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਾਲੇ ਲਾੜਾ ਬੇਬੇ ਦੇਵੇ
ਨਾਲੇ ਪਾਉਂਦਾ ਤਿਊੜੀਆਂ
ਨੀ ਡੱਕਾ ਡੇਕ ਦਾ
54.
ਜੇ ਲਾੜਿਆ ਤੇਰਾ ਵਿਆਹ ਨੀ ਹੁੰਦਾ
ਕੁੱਤੀ ਨਾਲ਼ ਕਰਾ ਲੈ
ਸੰਜੋਗ ਤੇਰੋ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀ ਲੰਬੀ ਪੂਛ
ਛਮ ਛਮ ਫੇਰੇ ਲੈ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀਆਂ ਗੋਲ਼ ਅੱਖਾਂ
ਅੱਖ ਮਟੱਕੇ ਲਾ ਲੈ
ਸੰਜੋਗ ਤੇਰੇ ਆਹੋ ਸੰਜੋਗ ਤੇਰੇ
55.
ਮੇਰੀ ਮੱਛਲੀ ਦਾ ਪੱਤ ਹਿੱਲਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਨੀ ਲਾੜਾ ਹਰਾਮ ਦਾ ਜੰਮਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਖੇਲਣੇ ਨੂੰ ਮੰਗਦਾ ਗੁੱਲੀ ਚੁਟੁੁੱਲੀ
ਈਲੀ ਪਟੀਲੀ ਚਟਾਕਾ ਪਟਾਕਾ
ਹਰਾਮ ਦਾ ਥੋੜ੍ਹਿਆ ਦਿਨਾਂ ਦਾ
ਮੇਰੀ ਮੱਛਲੀ ਦਾ ਪੁੱਤ ਹਿੱਲਿਆ...

ਮਹਿੰਦੀ ਸ਼ਗਨਾਂ ਦੀ/127