ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁੜਮ ਬੈਟਰੀ ਵਰਗਾ

62.
ਜੈਸੀ ਵੇ ਕਾਲੀ ਕੁੜਮਾਂ ਕੰਬਲ਼ੀ
ਓਸੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰੀਂ
ਪੁੰਨ ਪ੍ਰਾਪਤ ਹੋ

63.
ਕੁੜਮਾ ਹੱਥ ਖੋਦਿਆ
ਗੜਵੇ ਵਿਚ ਬੜ
ਨਹੀਂ ਅੰਮਾਂ ਨੂੰ ਬਾੜ
ਨਹੀਂ ਬੋਬੋ ਨੂੰ ਬਾੜ
ਨਹੀਂ ਤੇਰੀ ਬਾਰੀ ਆਈ ਐ
ਤੂੰਹੀਓਂ ਬੜ

64.
ਕੁੜਮਾਂ ਕੱਲੜਾ ਕਿਉਂ ਆਇਆ
ਵੇ ਤੂੰ ਅੱਜ ਦੀ ਘੜੀ
ਨਾਲ ਜ਼ੋਰੋ ਨੂੰ ਨਾ ਲਿਆਇਆ
ਵੇ ਅੱਜ ਦੀ ਘੜੀ
ਬੀਬੀ ਕਿੱਥੋਂ ਲਿਆਮਾਂ ਜ਼ੋਰੋ
ਉਹਨੂੰ ਜੰਮੀ ਆ ਕੁੜੀ
ਦੇਮਾਂ ਸੁੰਢ ਤੇ ਜਮੈਣ
ਨਾਲੇ ਲੰਗਾਂ ਦੀ ਪੁੜੀ
ਕੁੜਮਾਂ ਕੱਲੜਾ ਕਿਉਂ
ਆਇਆ ਵੇ ਤੂੰ ਅੱਜ ਦੀ ਘੜੀ

ਮਹਿੰਦੀ ਸ਼ਗਨਾਂ ਦੀ/ 132