ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਖਾ ਕੇ ਮਠਿਆਈ ਉਹਨੂੰ ਨੀਂਦ ਕਹਿਰ ਦੀ ਆਈ
ਮੇਰੇ ਰਾਮ ਜੀ
ਅੱੱਧੜੀ ਕੁ ਰਾਤ
ਉਹਨੇ ਚੂੰਢੀਂਂ ਵੱਢ ਜਗਾਈ
ਮੇਰੇ ਰਾਮ ਜੀ
ਉਹਨੇ ਚੂੰਢੀਂਂ ਵੱਢ ਜਗਾਈ

97.
ਸ਼ਾਮੋ ਨੀ ਕੁੜੀਏ
ਤੈਨੂੰ ਝਿੜੀ ਵਾਲਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋਂ
ਝਿੜੀ ਵਾਲਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ਼ ਤਲਾਈਆਂ
ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲਾ ਬਾਬਾ ਬਲਾਉਂਦਾ ਸੀ

ਤਾਰੋ ਨੀ ਕੁੜੀਏ
ਤੈਨੂੰ ਝਿੜੀ ਵਾਲਾ ਬਾਬਾ ਬਲਾਉਂਦਾ ਸੀ
ਨੀ ਨਖਰੇਲੋ
ਝਿੜੀ ਵਾਲਾ ਬਾਬਾ ਬਲਾਉਂਦਾ ਸੀ
ਖਾਣ ਨੂੰ ਦਿੰਦਾ ਖੋਏ ਮਠਿਆਈਆਂ
ਪੀਣ ਨੂੰ ਦਿੰਦਾ ਦੁੱਧ ਮਲਾਈਆਂ
ਸੌਣ ਨੂੰ ਦਿੰਦਾ ਲੇਫ ਤਲਾਈਆਂ

ਮਹਿੰਦੀ ਸ਼ਗਨਾਂ ਦੀ/ 148