ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿ ਦਿਓ ਮੇਰੇ ਚੰਦ ਵੀਰ ਨੂੰ

ਭੈਣਾਂ ਤਾਂ ਵੀਰ ਦਾ ਪਿਆਰ ਲੋਚਦੀਆਂ ਹਨ, ਜੇ ਪਿਆਰ ਹੀ ਨਾ ਮਿਲ਼ੇ
ਤਾਂ ਹਰਖਣਾ ਤਾਂ ਜਾਇਜ਼ ਹੀ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖਾਂ ਨਾਲ਼ ਮੈਂ ਭਰਗੀ
ਕੋਈ ਭੈਣ ਨਹੀਂ ਚਾਹੁੰਦੀ ਕਿ ਉਹਦਾ ਭਰਾ ਉਹਦੇ ਨਾਲੋਂ ਨਾਤਾ ਤੋੜ
ਲਵੇ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਰਿਝਦੀ ਖੀਰ ਵਿਚ ਡੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣ ਵੀਰ ਦਾ ਮੁਖੜਾ ਤਕਦੇ ਸਾਰ ਹੀ ਖਿੜ ਜਾਂਦੀ ਹੈ। ਜਦੋਂ ਉਹ
ਨਵੀਂ ਵਹੁਟੀ ਲੈ ਕੇ ਘਰ ਆਉਂਦਾ ਹੈ ਤਾਂ ਬਾਬਲ ਦਾ ਘਰ ਚਾਨਣ ਨਾਲ
ਭਰ ਜਾਂਦਾ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚਕ ਲਿਆ ਬਜ਼ਾਰ ਵਿਚ ਡੋਈ
ਵੀਰ ਘਰ ਆਉਂਦੇ ਨੂੰ
ਚੰਦ ਵਰਗੀ ਰੋਸ਼ਨੀ ਹੋਈ
ਵੀਰ ਘਰ ਆਉਂਦੇ ਨੂੰ
ਵੀਰਾਂ ਦੇ ਘਰ ਜਦੋਂ ਖ਼ੁਸ਼ੀਆਂ ਆਉਂਦੀਆਂ ਹਨ ਉਦੋਂ ਭੈਣਾਂ ਉਨ੍ਹਾਂ ਪਾਸੋਂ
ਗਹਿਣੇ ਦੀ ਸੁਗਾਤ ਮੰਗਦੀਆਂ ਹਨ:

ਆਉਂਦੀ ਕੁੜੀਏ ਜਾਂਦੀਏ ਕੁੜੀਏ

ਮਹਿੰਦੀ ਸ਼ਗਨਾਂ ਦੀ/199