ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/210

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

13.
ਆਉਂਦੀ ਕੁੜੀਏ ਜਾਂਦੀ ਕੁੜੀਏ
ਰਿਝਦੀ ਖੀਰ ਵਿਚ ਡੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਟੁੱਟ ਕੇ ਨਾ ਬਹਿਜੀਂ ਵੀਰਨਾ

14.
ਆਉਂਦੀ ਕੁੜੀਏ ਜਾਂਦੀ ਕੁੜੀਏ
ਸਬਜ਼ ਬਾਲਟੀ ਭਰ ਲਿਆ
ਨਹਾਉਣਾ ਨੀ
ਗੋਬਿੰਦ ਸਿੰਘ ਮਹਾਰਾਜ ਨੇ
ਨਹਾਉਣਾ ਨੀ ਮਹਾਰਾਜ ਨੇ

15.
ਆਉਂਦੀ ਕੁੜੀਏ ਜਾਂਦੀ ਕੁੜੀਏ
ਬਹਿ ਪਟੜੋ ਪੁਰ ਨਾਹ ਲੈ
ਭਜਨ ਕਰ ਗੋਬਿੰਦ ਦਾ
ਮੁੱਖੋਂ ਮੰਗੀਆਂ ਮੁਰਾਦਾਂ ਪਾ ਲੈ
ਭਜਨ ਕਰ ਗੋਬਿੰਦ ਦਾ

16.
ਆਉਂਦੀ ਕੁੜੀਏ ਜਾਂਦੀ ਕੁੜੀਏ
ਕਛ ਕੜਾ ਕਰਪਾਨ ਗਾਤਰਾ ਪਾ ਲੈ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
ਤੂੰ ਮੇਰੀ ਕਾਲਣ ਬਣ ਜਾ
ਤੇਰੇ ਨੀ ਮੂਹਰੇ ਹੱਥ ਬੰਦਾ

ਮਹਿੰਦੀ ਸ਼ਗਨਾਂ ਦੀ/214