ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

41.
ਛਿੰਦੋ ਕੁੜੀ ਨੇ ਸੁੱਥਣ ਸਮਾਈ
ਵਿਚ ਪਾ ਲਿਆ ਰੇਸ਼ਮੀ ਨਾਲ਼ਾ
ਨੀ ਟੋਲੀ ਆਉਂਦੀ ਛੜਿਆਂ ਦੀ
ਨਾਲਾ ਟੰਗ ਲੈ ਘੁੰਗਰੂਆਂ ਵਾਲ਼ਾ
ਨੀ ਟੋਲੀ ਆਉਂਦੀ ਛੜਿਆਂ ਦੀ

42.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ ਹਰੜਾਂ ਨਾ ਥਿਆਈਆਂ
ਨੀ ਏਥੇ ਦੇ ਮਲੰਗ ਬਾਣੀਏਂ

43.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਚਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ

44.
ਮਿੰਦੋ ਕੁੜੀ ਨੇ ਸੁੱਥਣ ਸਮਾਈ
ਸੁੱਥਣ ਸਮਾਈ ਸੂਫ ਹੈ ਨੀ
ਜਾਵੇ ਸ਼ੂਕਦੀ ਛੜੇ ਦੀ ਹਿੱਕ ਫੂਕਦੀ
ਜਾਵੇ ਸ਼ੁਕਦੀ ਨੀ
ਛੜੇ ਦੀ ਹਿੱਕ ਛੂਕਦੀ

ਮਹਿੰਦੀ ਸ਼ਗਨਾਂ ਦੀ/221