ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/258

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣੀ ਸੱਸ ਅਤੇ ਸਹੁਰੇ ਨੂੰ ਆਪਣੇ ਛੰਦਾਂ ਦੇ ਪਾਤਰ ਬਣਾ
ਲੈਂਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਘਿਓ
ਸੱਸ ਲੱਗੀ ਅੱਜ ਤੋਂ ਮਾਂ ਮੇਰੀ
ਸਹੁਰਾ ਲੱਗਿਆ ਪਿਓ

ਏਥੇ ਹੀ ਬੱਸ ਨਹੀਂ ਉਹ ਤਾਂ ਆਪਣੀ ਸੱਸ ਨੂੰ ਪਾਰਵਤੀ ਅਤੇ ਸਹੁਰੇ ਨੂੰ
ਪਰਮੇਸ਼ਰ ਦਾ ਦਰਜਾ ਦੇ ਦਿੰਦਾ ਹੈ। ਸੱਸ ਫੁੱਲੀ ਨਹੀਂ ਸਮਾਂਦੀ

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਕੇਸਰ
ਸੱਸ ਤਾਂ ਮੇਰੀ ਪਾਰਵਤੀ
ਸਹੁਰਾ ਮੇਰਾ ਪਰਮੇਸ਼ਵਰ

ਫੇਰ ਹਾਸਾ ਉਪਜਾਉਣ ਵਾਲਾ ਛੰਦ ਬੋਲਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੌਰੂ
ਸੱਸ ਮੇਰੀ ਬਰੋਟੇ ਚੜ੍ਹਗੀ
ਸਹੁਰਾ ਪਾਵੇ ਖੌਰੂ

ਸਾਲੀਆਂ ਛੰਦ ਸੁਣ ਕੇ ਮੁਸਕਰਾਉਂਦੀਆਂ ਹਨ ਤੇ ਉਹ ਉਨ੍ਹਾਂ ਨੂੰ
ਮੁਖ਼ਾਤਿਬ ਹੋ ਕੇ ਅਗਲਾ ਛੰਦ ਬੋਲਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚੀਰੀ
ਔਹ ਕੁੜੀ ਤਾਂ ਬਹੁਤੀ ਸੋਹਣੀ
ਆਹ ਅੱਖਾਂ ਦੀ ਟੀਰੀ

ਮਹਿੰਦੀ ਸ਼ਗਨਾਂ ਦੀ/ 262