ਪੰਨਾ:ਮਾਛੀ ਵਾੜਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਹਨੇਰੀ

ਚਲ ਤੂੰ ਦੂਰ ਨਗਰੀਆ ਤੇਰੀ (ਰਾਮ ਰਾਜ)

ਜੋਗੇ ਕਾਲੀ ਰਾਤ ਹਨੇਰੀ
ਘੜੀ ਘੜੀ ਇਹ ਕਾਮ ਆਣਕੇ,
ਨੀਯਤ ਬਦਲੇ ਤੇਰੀ।

ਰੂਪ 'ਚਿ ਭਿਜੀਆਂ ਨਾਰਾਂ ਤਕ ਤਕ, ਮਨ ਕਿਉਂ ਖਾਏ ਉਛਾਲੇ?
ਕਿਸ ਤੋਂ ਲੁਕ ਲੁਕ ਜਾਵੇਂ ਪਗਲੇ? ਪ੍ਰੀਤਮ ਤੇਰੇ ਨਾਲੇ
ਉਸ ਨੇ ਮਾਇਆ ਖਲੇਰੀ
ਜੋਗੇ ਕਾਲੀ.........

ਮਨ ਨੂੰ ਮਾਰ ਕੇ ਏਥੋਂ ਤੁਰ ਚਲ, ਨਾ ਪਾ ਰੂਪ ਵਲ ਫੇਰੀ
ਪਟਣੇ ਦੇ ਵਿਚ ਜਾ ਕੇ ਲਾ ਦੇ, ਇਸ ਦੇਹੀ ਦੀ ਢੇਰੀ।
ਇਹ ਮਾਇਆ, ਛਾਇਆ ਹੈ ਝੂਠੀ,
ਫੇਰ ਵਿਹਾਸੇਂ 'ਨੀਰ'
ਦਿਲ ਦੇ ਦੇ ਉਸ ਮਾਹੀ ਨੂੰ,
ਜੋ ਬਦਲ ਦੇਂਦੈ ਤਕਦੀਰ।
ਉਹ ਪੱਤ ਰਖਸੀ ਤੇਰੀ
ਜੋਗੋ ਕਾਲੀ..........

"ਨੀਰ"




-੩੪-