ਪੰਨਾ:ਮਾਛੀ ਵਾੜਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਾਨੀ ਬਾਵਰਾ!

ਪੰਛੀ ਬਾਵਰਾ (ਸੂਰ ਦਾਸ)

ਪ੍ਰਾਨੀ ਬਾਵਰਾ ਮਾਇਆ ’ਚਿ ਫਸਦਾ ਜਾਏ।
ਆਉਂਦੀ ਵੇਖ ਕੇ ਝੂਠੀ ਮਾਇਆ, ਸੌ ਸੌ ਖੁਸ਼ੀ ਮਨਾਏ।
ਧੁੱਪ ਛਾਂ ਵਾਙਰ ਝੂਠੀ ਮਾਇਆ,
ਛਾਏ ਤੇ ਢੱਲ ਜਾਏ
ਮਾਇਆ `ਚਿ

ਤੂੰ ਨਾ ਸਮਝੇਂ ਪਗਲੇ ਪ੍ਰਾਨੀ
ਝੂਠੀ ਮਾਇਆ ਫ਼ਾਨੀ
ਵਾਂਙ ਚਕੋਰੇ ਪ੍ਰੀਤ ਵਧਾਵੇਂ
ਉਹ ਚੰਨ ਵਾਙ ਘੱਟ ਜਾਏ
ਪ੍ਰਾਨੀ ਬਾਵਰਾ........

"ਨੀਰ"

-੪੬-