ਪੰਨਾ:ਮਾਛੀ ਵਾੜਾ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਰਸ਼ੀਂ ਵੱਸੇ

ਪੰਛੀ ਜਾ (ਸ਼ਾਰਦਾ)

ਪੰਛੀ ਜਾ!
ਅਰਸੀਂ ਵੱਸੇ, ਪ੍ਰੀਤਮ ਮੇਰਾ, ਉਸ ਨੂੰ ਹਾਲ ਸੁਣਾ
ਜਿੰਦ ਰੋਵੇ ਜੀਵਨ ਬਿਤਾ
ਹਾਲ ਹੋਇਆ ਵਾਂਙ ਫਕੀਰਾਂ।
ਆਪਣੇ ਪੈਂਰੀ ਮੋਹ ਦੀਆਂ,
ਆਪੇ ਪਾਈਆਂ ਜ਼ੰਜੀਰਾਂ
ਤੂੰ ਹੀ ਛੁੜਾ।
ਅਰਸ਼ੀਂ ਵੱਸੇ........

ਨੈਣਾਂ ਨੇ ਮੋਤੀ ਰੋਲੇ
ਡੁਲ੍ਹਦਾ ‘ਨੀਰ’ ਮੇਰੇ ਦੁਖ ਫੋਲੇ
ਪਾਪ ਸਾਗਰ ਵਿਚ ਜੀਵਨ ਬੇੜੀ;
ਖਾਵੇਪਈਹਚਕੋਲੇ
ਕੰਢੇ ਲਾ,
ਅਰਸ਼ੀਂ ਵੱਸੇ.........

"ਨੀਰ"

-੪੭-