ਪੰਨਾ:ਮਾਛੀ ਵਾੜਾ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਤੰਗਾ

ਮਤ ਛੇੜ ਦਿਲੋਂ ਕੇ ਤਾਰ (ਤੂਫ਼ਾਨ ਮੇਲ ਕੀ ਵਾਪਸੀ)

ਜਿੰਦ ਦੇਵੇ ਆਪਣੀ ਵਾਰ,
ਪਰ ਨਹੀਂ ਮੰਨਦਾ ਪਤੰਗਾ ਹਾਰ।
ਸੜ ਕੇ ਉਸ ਦਾ ਹੋ ਰਹਿੰਦਾ ਏ,
ਹੱਥ ਜਿੰਦੜੀ ਤੋਂ ਧੋ ਬਹਿੰਦਾ ਏ,
ਪਿਆਰ ਸਮੁੰਦਰੋਂ ਹੋ ਜਾਂਦਾ ਏ,
ਬੇੜੀ ਬਿਨ ਉਸ ਪਾਰ।
ਜਿੰਦ ਦੇਵੇ...........

ਸਭ ਦੇ ਬੁਲ੍ਹਾਂ ਤੇ ਇਹ ਕਹਾਣੀ,
ਪਿਆਰ ਓਸ ਦਾ ਉਸ ਦੀ ਜਵਾਨੀ,
ਪਿਆਰ ਬਿਨਾਂ ਇਹਦਾ ਕੋਈ ਨਾ ਬੇਲੀ।
ਸਜਣ ਪਤੰਗਾ, ਸ਼ਮ੍ਹਾਂ ਸਹੇਲੀ।
ਲੋਕਾਂ ਦੇ ਹਾਸੇ ਤੋਂ ਉਚੇਰਾ,
ਹੈ ਇਸ ਦਾ ਸੰਸਾਰ।
ਜਿੰਦ ਦੇਵੇ............

'ਨੀਰ'

-੪੮-