ਪੰਨਾ:ਮਾਣਕ ਪਰਬਤ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ । ਉਹ ਅਗੇ ਟੁਰਦੇ ਤੇ ਟੁਰਦੇ ਹੀ ਗਏ , ਜਦੋਂ ਤਕ ਉਹ ਇਕ ਛੋਟੇ ਜਿਹੇ ਝੰਡ ਕੋਲ ਨਾ ਪਹੁੰਚ ਪਏ। ਅਜੇ . ਤਕ ਉਹਨਾਂ ਨੂੰ ਸੁੰਦਰੀ ਯੇਲੇਨਾ ਦਾ ਕੋਈ ਨਿਸ਼ਾਨ ਨਹੀਂ ਸੀ ਲਭਿਆ। ਹਰਨੇਟੇ ਨੇ ਆਖਿਆ : “ਉਹ ਪਰ੍ਹਾਂ ਇਕ ਪਿੰਡ ਏ। ਮੈਂ ਜਾਨਾਂ ਤੇ ਪੁਛਨਾਂ , ਸ਼ਾਇਦ ਕਿਸੇ ਨੂੰ ਪਤਾ ਹੋਵੇ , ਸੁੰਦਰੀ ਯੇਲੇਨਾ ਕਿਥੇ ਹੁੰਦੀ ਏ। ਤੇ ਬਬਾਹਨਜ਼ਮੀ ਤੇ ਉਹਦੇ ਨਿੱਕੇ ਜਿਹੇ ਘਰ ਤੇ ਉਹਦੇ ਅੰਦਰ ਸ਼ਹਿਜ਼ਾਦੇ ਨੂੰ ਛਡ , ਹਰਨੋਟਾ ਪਿੰਡ ਵਲ ਟੁਰ ਪਿਆ। ਉਹਨੂੰ ਇਕ ਬੁੱਢੀ ਆਪਣੀ ਝੁੱਗੀ ਕੋਲ ਖਲੋਤੀ ਦਿੱਸੀ ਤੇ ਉਸ ਤੋਂ ਉਹਨੇ ਪੁੱਛਿਆ : "ਬੇਬੇ , ਓਸ ਪਿਆਰ ਦੀ ਸਹੁੰ ਈਂ ਜਿਹੜਾ ਮਾਵਾਂ ਨੂੰ ਆਪਣੇ ਬਚਿਆਂ ਨਾਲ ਹੁੰਦੈ , ਮੈਨੂੰ ਦੱਸੀਂ , ਜੇ ਪਤਾ ਈ , ਮੈਂ ਸੁੰਦਰੀ ਯੇਲੇਨਾ ਨੂੰ ਕਿਹੜੀ ਥਾਉਂ ਲੱਭਾ ?" ਬੁੱਢੀ ਹੱਕੀ - ਬੱਕੀ ਰਹਿ ਗਈ। ਉਹਨੂੰ ਪਤਾ ਸੀ , ਸੁੰਦਰੀ ਯੇਲੋਨਾ ਤਕ ਪਹੁੰਚਣਾ ਕਿੰਨਾ ਮੁਸ਼ਕਲ ਸੀ । ਤੇ ਜਵਾਨ ਦਾ ਸਿੱਧਾ - ਸਾਦਾ ਆਖਿਆ ਸੁਣ ਉਹ ਹੈਰਾਨ ਹੋ ਗਈ। “ਪੁਤਰਾ , ਉਹਨੂੰ ਲਭਣਾ ਬਹੁਤ ਈ , ਬਹੁਤ ਈ , ਮੁਸ਼ਕਲ ਕੰਮ ਏ , ਬੁੱਢੀ ਨੇ ਆਖਿਆ। “ਜਾਪਦੇ । ਤੈਨੂੰ ਉਹਦੇ ਬਾਰੇ ਬਹੁਤਾ ਪਤਾ ਨਹੀਂ । ਪੌਣਾਂ ਦਾ ਮਹਾਨ ਜ਼ਾਰ ਉਹਨੂੰ ਪਿਆਰ ਕਰਦੈ , ਤੇ ਉਹ ਹਮੇਸ਼ਾ ਉਹਨੂੰ ਘਰੋਂ ਉਡਾ ਲਿਜਾਣ ਦੇ ਤਰੀਕੇ ਸੋਚਦਾ ਰਹਿੰਦੈ। ਏਸੇ ਕਰ ਕੇ ਈ ਉਹਨੂੰ ਸਤ ਜੰਦਰੇ ਲਾ ਕੇ ਰਖਿਆ ਜਾਂਦੇ ਤੇ ਉਹਨੂੰ ਕਦੀ ਸੂਰਜ ਦੀ ਇਕ ਕਿਰਨ ਵੀ ਨਹੀਂ ਦਿੱਸੀ : ਉਹਦੇ ਘਰ ਵਾਲਿਆਂ ਨੂੰ ਡਰ ਰਹਿੰਦੈ , ਉਹਨੂੰ ਉਡਾ ਲਿਆ ਜਾਏਗਾ। ਤੇ ਬੁੱਢੀ ਹਰਨੋਟੇ ਨੂੰ ਸੁੰਦਰੀ ਯੇਲੇਨਾ ਦਾ ਥਾਂ-ਟਿਕਾਣਾ ਦੱਸਣ ਲਗੀ । "ਉਹਦਾ ਕਿਲ੍ਹਾ ," ਉਹਨੇ ਦਸਿਆ , "ਇਕ ਬਹੁਤ ਵਡੇ ਬਾਗ਼ ਦੇ ਪਿਛੇ ਵਲ ਏ , ਤੇ ਉਹਦੇ ਦੁਆਲੇ , ਉਚੀ ਕੰਧ ਏ , ਤੇ ਸੁੰਦਰੀ ਯੇਲੇਨਾ ਓਥੇ ਆਪਣੀ ਮਾਂ ਤੇ ਭਰਾਵਾਂ ਨਾਲ ਰਹਿੰਦੀ ਏ।" ਪਰ ਅਸੀਂ ਉਹਦੇ ਕੋਲ ਕਿਵੇਂ ਪਹੁੰਚ ਸਕਦੇ ਹਾਂ ? ਹਰਨੋਟੇ ਨੇ ਪੁਛਿਆ। "ਮੇਰਾ ਭਰਾ ਉਹਦੇ ਨਾਲ ਵਿਆਹ ਕਰਾਣਾ ਚਾਹੁੰਦੈ।" “ਇਹ ਸੌਖਾ ਨਹੀਂ , ਬੁੱਢੀ ਨੇ ਆਖਿਆ। "ਸੁੰਦਰੀ ਯੇਲੇਨਾ ਦੇ ਚਹੁਣ ਵਾਲੇ ਬਹੁਤ ਨੇ , ਤੇ ਉਹਦੇ ਘਰ ਵਾਲੇ ਨਹੀਂ ਚਾਹੁਣਗੇ , ਉਹ ਤੇਰੇ ਭਰਾ ਨਾਲ ਵਿਆਹ ਕਰੇ। ਉਹ ਆਪਣੇ ਚਾਹੁਣ ਵਾਲਿਆਂ ਨੂੰ ਤਿੰਨ ਕੰਮ ਕਰਨ ਲਈ ਕਹਿੰਦੀ ਏ ਤੇ ਓਸ ਬੰਦੇ ਨਾਲ ਵਿਆਹ ਦਾ ਵਾਇਦਾ ਕਰਦੀ ਏ , ਜਿਹੜਾ ਉਹ ਕੰਮ ਕਰੋ ਲੈਂਦੈ। ਪਰ ਜਿਹੜੇ ਨਹੀਂ ਕਰ ਸਕਦੇ , ਉਹਨਾਂ ਨੂੰ ਉਹਦੇ ਭਰਾਂ ਮਾਰ ਦੇਂਦੇ ਨੇ। ਹਰਨੋਟਾ ਹਸਿਆ | ਸੁੰਦਰੀ ਯੇਲੇਨਾ ਕੀ ਸੋਚ ਸਕਦੀ ਹੋਵੇਗੀ , ਜੁ ਉਹ ਤੇ ਉਹਦੇ ਭਰਾ ਨਹੀਂ ਕਰ ਸਕਦੇ ਹੋਣਗੇ ? ਤੇ ਉਹ ਉਸ ਥਾਂ ਪਰਤ ਆਇਆ , ਜਿਥੇ ਉਹ ਆਪਣੇ ਭਰਾ ਤੇ ਬਬਾਹਨਜੋਮੀ ਨੂੰ ਛੱਡ ਕੇ ਗਿਆ ਸੀ । ਦਿਓ ਨੇ ਛੋਟਾ ਜਿਹਾ ਘਰ ਪਿਠ ਉਤੇ ਰਖ ਲਿਆ , ਹਰਨੋਟਾ ਤੇ ਸ਼ਹਿਜ਼ਾਦਾ ਉਹਦੇ ਅੰਦਰ ਸਨ , ਤੇ ਉਹ ਫੇਰ ਅਗੇ ਟੁਰ ਪਏ। ਉਹ ਸੁੰਦਰੀ ਯੇਲੇਨਾ ਦੇ ਕਿਲੇ ਕੋਲ ਪਹੁੰਚ ਪਏ , ਤੇ ਸਭ ਤੋਂ ਪਹਿਲਾਂ ਅੰਦਰ ਜਾਣ ਵਾਲਾ ਹਰਨੋਟਾ ਸੀ। ੧੪੮